June 30, 2011

ਅਸਮਪ੍ਰੀਤ ਕੌਰ ਇਟਲੀ ਦੇ ਸਕੂਲ 'ਚੋਂ ਅੱਵਲ ਰਹੀ

ਮਿਲਾਨ (ਇਟਲੀ), 30 ਜੂਨ (ਇੰਦਰਜੀਤ ਸਿੰਘ ਲੁਗਾਣਾ)-ਇਟਲੀ ਦੇ ਸਕੂਲਾਂ ਵਿਚ ਪੜ੍ਹ ਰਹੇ ਭਾਰਤੀ ਵਿਦਿਆਰਥੀ ਆਪਣੀ ਮਿਹਨਤ ਸਦਕਾ ਪੜ੍ਹਾਈ ਵਿਚ ਚੰਗੀਆਂ ਪੁਜ਼ੀਸ਼ਨਾਂ ਹਾਸਿਲ ਕਰਕੇ ਆਪਣੇ ਦੇਸ਼ ਅਤੇ ਮਾਪਿਆਂ ਦਾ ਨਾਂਅ ਖੂਬ ਚਮਕਾ ਰਹੇ ਹਨ, ਪਰਮਾ ਜ਼ਿਲ੍ਹੇ ਦੇ ਲਗਹਾਰਨੋ ਦੇ ਸਕੂਲ ਵਿਚ ਟੈਲੀਕਾਮ ਦੀ ਪੜ੍ਹਾਈ ਕਰ ਰਹੀ ਅਸਮਪ੍ਰੀਤ ਕੌਰ ਨੇ ਆਪਣੀ ਕਲਾਸ ਦੇ ਨਾਲ-ਨਾਲ ਪੂਰੇ ਸਕੂਲ ਦੇ ਵਿਦਿਆਰਥੀਆਂ 'ਚੋਂ ਸਭ ਤੋਂ ਵੱਧ ਅੰਕ ਹਾਸਿਲ ਕੀਤੇ ਹਨ। ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਨੇੜਲੇ ਪਿੰਡ ਫੂਲਪੁਰ ਗਰੇਵਾਲ ਨਾਲ ਸਬੰਧਿਤ ਸ: ਗੁਰਬਚਨ ਸਿੰਘ ਅਤੇ ਮਾਤਾ ਤਰਨਜੀਤ ਕੌਰ ਦੀ ਇਸ ਹੋਣਹਾਰ ਸਪੁੱਤਰੀ ਨੇ ਕਲਾਸ 'ਚੋਂ 92 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ। ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਜਿਥੇ ਇਸ ਹੋਣਹਾਰ ਵਿਦਿਆਰਥੀ ਅਸਮਪ੍ਰੀਤ ਕੌਰ ਦੀ ਪ੍ਰਾਪਤੀ ਉੱਤੇ ਮਾਣ ਅਤੇ ਖੁਸ਼ੀ ਹੈ, ਉਥੇ ਅਸਮਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਹ ਇਸ ਖੇਤਰ ਵਿਚ ਉੱਚ ਮੰਜ਼ਿਲਾਂ ਨੂੰ ਛੂਹਣਾ ਚਾਹੁੰਦੀ ਹੈ।

1 comment: