July 8, 2011

ਪਤਨੀ 'ਤੇ ਅੱਤਿਆਚਾਰਾਂ ਦੀ ਸਜ਼ਾ ਵਜੋਂ ਸਮਾਜ ਸੇਵਾ ਕਰੇਗਾ ਪ੍ਰਵਾਸੀ ਭਾਰਤੀ

ਨਵੀਂ ਦਿੱਲੀ, 8 ਜੁਲਾਈ (ਏਜੰਸੀ)-ਕੈਨੇਡਾ ਦੇ ਰਹਿਣ ਵਾਲੇ ਭਾਰਤੀ ਐਨ. ਆਰ. ਆਈ. ਵਿਅਕਤੀ ਨੂੰ ਦਿੱਲੀ ਦੀ ਅਦਾਲਤ ਨੇ ਛੇ ਮਹੀਨੇ ਅੰਨ੍ਹਿਆਂ ਦੇ ਸਕੂਲ 'ਚ ਸੇਵਾ ਕਰਨ ਦੀ ਸਜ਼ਾ ਸੁਣਾਈ ਹੈ। ਉਸ 'ਤੇ ਵਿਆਹ ਪਿੱਛੋਂ ਆਪਣੀ ਪਤਨੀ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਤੰਗ ਕਰਨ ਅਤੇ ਉਸ ਨੂੰ ਤਲਾਕ ਦੇਣ ਪਿੱਛੋਂ, ਉਸ ਦੇ ਵੱਲੋਂ ਆਤਮਹੱਤਿਆ ਕਰਨ ਦਾ ਦੋਸ਼ ਸੀ। ਪਵਨ ਦਾਸ ਨਾਂਅ ਦੇ ਇਸ ਵਿਅਕਤੀ 'ਤੇ ਦੋਸ਼ ਸਾਬਿਤ ਹੋਣ ਤੋਂ ਬਾਅਦ ਜ਼ਿਲ੍ਹਾ ਸੈਸ਼ਨ ਜੱਜ ਕਾਮਨੀ ਲਾਓ ਵੱਲੋਂ ਇਹ ਨਰਮ ਸਜ਼ਾ ਸੁਣਾਈ ਗਈ। ਇਸ ਤੋਂ ਪਹਿਲਾਂ ਉਹ ਗਿਆਰਾਂ ਮਹੀਨਿਆਂ ਤੋਂ ਜੇਲ੍ਹ 'ਚ ਸੀ। ਲਾਓ ਨੇ ਉਸ ਨੂੰ ਉੱਤਰੀ ਦਿੱਲੀ ਦੇ ਕਿੰਗਵੇਅ ਕੈਂਪ ਸਥਿਤ ਅੰਨ੍ਹਿਆਂ ਦੇ ਸਕੂਲ 'ਚ ਸਮਾਜਿਕ ਸੇਵਾ ਦਾ ਆਦੇਸ਼ ਦਿੱਤਾ ਹੈ।

No comments:

Post a Comment