August 12, 2011

ਖੰਗੂੜਾ ਨੂੰ ਪ੍ਰਵਾਸੀ ਭਾਰਤੀਆਂ ਦਾ ਪ੍ਰਤੀਨਿਧ ਚੁਣਨ 'ਤੇ ਖੁਸ਼ੀ ਪ੍ਰਗਟ

ਟੋਰਾਂਟੋ, 12 ਅਗਸਤ (ਅੰਮ੍ਰਿਤਪਾਲ ਸਿੰਘ ਸੈਣੀ)-ਪੰਜਾਬ ਦੇ ਵਿਧਾਨ ਸਭਾ ਹਲਕੇ ਕਿਲ੍ਹਾ ਰਾਏਪੁਰ ਤੋਂ ਵਿ
ਧਾਇਕ ਜੱਸੀ ਖੰਗੂੜਾ ਨੂੰ ਪੰਜਾਬ ਕਾਂਗਰਸ ਪ੍ਰਧਾਨ ਸ. ਅਮਰਿੰਦਰ ਸਿੰਘ ਵਲੋਂ ਪ੍ਰਵਾਸੀ ਭਾਰਤੀਆਂ ਦਾ ਪ੍ਰਤੀਨਿਧ ਨਿਯੁਕਤ ਕੀਤੇ ਜਾਣ 'ਤੇ ਟੋਰਾਂਟੋ ਅਤੇ ਨੇੜਲੇ ਉਪ ਸ਼ਹਿਰਾਂ 'ਚ ਵਸੇ ਉਨ੍ਹਾਂ ਦੇ ਸਮਰਥਕ ਸ. ਖੰਗੂੜਾ ਦੀ ਨਿਯੁਕਤੀ ਤੋਂ ਬੇਹੱਦ ਖੁਸ਼ ਹਨ। ਸ. ਅਮਰਜੀਤ ਸਿੰਘ ਗਰੇਵਾਲ ਪ੍ਰਧਾਨ ਮੈਟਰੋ ਪੰਜਾਬੀ ਖੇਡ ਕਲੱਬ ਨੇ ਸ. ਖੰਗੂੜਾ ਦੀ ਨਿਯੁਕਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

No comments:

Post a Comment