August 18, 2011

ਮਨਮੀਤ ਸਿੰਘ ਭੁੱਲਰ ਨੇ ਸੂਬਾ ਸਰਕਾਰ ਵੱਲੋਂ ਗਰਾਂਟਾਂ ਵੰਡੀਆਂ

ਕੈਲਗਰੀ, 18 ਅਗਸਤ (ਜਸਜੀਤ ਸਿੰਘ ਧਾਮੀ)-ਵਿਧਾਇਕ ਸ. ਮਨਮੀਤ ਸਿੰਘ ਭੁੱਲਰ ਨੇ ਅਲਬਰਟਾ ਸਰਕਾਰ ਦੇ ਪ੍ਰੋਗਰਾਮ ਤਹਿਤ 2 ਸਮਾਜਿਕ ਸੰਸਥਾਵਾਂ ਨੂੰ ਗਰਾਂਟਾਂ ਦੇ ਚੈੱਕ ਦਿੱਤੇ। ਪਹਿਲਾ ਚੈੱਕ ਕਰਾਸ-ਕਲਚਰਲ ਐਕਸਚੇਂਜ (ਆਈ. ਸੀ. ਈ) ਨਾਮੀ ਸੰਸਥਾ ਨੂੰ ਦਿੱਤਾ ਜੋ ਸਮੁੱਚੇ ਕੈਨੇਡਾ 'ਚ ਬੱਚਿਆਂ ਲਈ ਕਿਤਾਬਾਂ ਮੁਹੱਈਆ ਕਰਵਾਉਣ ਦਾ ਕੰਮ ਕਰਦੀ ਹੈ। ਸ. ਮਨਮੀਤ ਸਿੰਘ ਭੁੱਲਰ ਨੇ ਇਸ ਮਕਸਦ ਲਈ ਇਸ ਸੰਸਥਾ ਨੂੰ 6600 ਡਾਲਰ ਦਾ ਚੈੱਕ ਦਿੱਤਾ। ਸਮਾਜਿਕ ਕਾਰਜਾਂ ਦੀ ਲੜੀ ਤਹਿਤ ਹੀ ਵਿਧਾਇਕ ਸ. ਭੁੱਲਰ ਨੇ ਦੂਸਰਾ 14500 ਡਾਲਰ ਦਾ ਚੈੱਕ 'ਲਿਗ ਅਪ ਦਾ ਵਰਲਡ ਗਰੁੱਪ' ਨੂੰ ਦਿੱਤਾ। ਇਹ ਗਰੁੱਪ ਭਾਰਤ ਸਮੇਤ 44 ਦੇਸ਼ਾਂ 'ਚ ਦੂਰ-ਦੁਰਾਡੇ ਪੱਛੜੇ ਖੇਤਰਾਂ 'ਚ ਰਹਿੰਦੇ ਲੋਕਾਂ ਨੂੰ ਠੋਸ ਊਰਜਾ ਮੁਹੱਈਆ ਕਰਵਾਉਣ ਦੇ ਸਮਾਜਿਕ ਕੰਮ 'ਚ ਜੁੱਟਿਆ ਹੋਇਆ ਹੈ। ਇਸ ਸਮੇਂ ਇਸ ਗਰੁੱਪ ਨੇ ਇਸ ਮਕਸਦ ਲਈ ਪੇਰੂ ਦੇ ਇਕ ਪਿੰਡ ਦੀ ਚੋਣ ਕੀਤੀ ਹੈ। ਗਰੁੱਪ ਵੱਲੋਂ ਪਿੰਡ ਦੀ ਦਿਹਾਤੀ ਵਸੋਂ ਨੂੰ ਊਰਜਾ ਦਾ ਸਸਤਾ ਸਾਧਨ ਸੋਲਰ ਮੁਹੱਈਆ ਕਰਵਾਇਆ ਜਾਵੇਗਾ।

No comments:

Post a Comment