August 26, 2011

ਜੱਸੀ ਖੰਗੂੜਾ ਆਪਣੇ ਸਮਰਥਕਾਂ ਨੂੰ ਮਿਲੇ

ਟੋਰਾਂਟੋ, 26 ਅਗਸਤ (ਅੰਮ੍ਰਿਤਪਾਲ ਸਿੰਘ ਸੈਣੀ)-ਕੈਨੇਡਾ ਫੇਰੀ 'ਤੇ ਆਏ ਪੰਜਾਬ ਦੇ ਹਲਕਾ ਕਿਲਾ ਰਾਏਪੁਰ ਦੇ ਵਿਧਾਇਕ ਸ. ਜੱਸੀ ਖਗੂੰੜਾ ਵਲੋਂ ਬੀਤੇ ਦਿਨੀਂ ਟੋਰਾਂਟੋ ਤੇ ਲਾਗਲੇ ਸ਼ਹਿਰਾਂ 'ਚ ਵਸੇ ਹਲਕਾ ਦਾਖਾ (ਜ਼ਿਲ੍ਹਾ ਲੁਧਿਆਣਾ) ਦੇ ਆਪਣੇ ਸਮਰਥਕਾਂ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਪੰਜਾਬ ਦੀ ਮੌਜੂਦਾ ਰਾਜਨੀਤਕ ਸਥਿਤੀ ਤੋਂ ਜਾਣੂ ਕਰਵਾਉਂਦਿਆਂ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਵਲੋਂ ਬਹੁਮਤ ਪ੍ਰਾਪਤ ਕਰਨ ਦਾ ਦਾਅਵਾ ਕੀਤਾ ਗਿਆ। ਇਸ ਮੌਕੇ ਹਰਜੀਤ ਧਨੋਆ, ਰਵੀ ਧਨੋਆ (ਤਲਵੰਡੀ ਕਲਾਂ) ਤੇ ਤਰਨਜੀਤ ਸਿੰਘ ਗਹੂੰਣੀਆ ਆਦਿ ਹਾਜ਼ਰ ਸਨ।

No comments:

Post a Comment