ਕੈਲਗਰੀ, 29 ਅਗਸਤ (ਜਸਜੀਤ ਸਿੰਘ ਧਾਮੀ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਟੈਲੀਫੋਨ ਰਾਹੀਂ ਭੇਜੇ ਸੰਦੇਸ਼ 'ਚ ਐਨ.ਡੀ.ਪੀ. ਦੇ ਆਗੂ ਜੈਕ ਲੇਟਨ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵੱਲੋਂ ਸਿੱਖਾਂ ਦੀ ਜੂਨ '84 ਅਤੇ ਨਵੰਬਰ '84 ਦੀ ਨਸਲਕੁਸ਼ੀ ਵਿਰੁੱਧ ਕੈਨੇਡਾ ਦੀ ਪਾਰਲੀਮੈਂਟ 'ਚ ਸਿੱਖਾਂ ਦੇ ਹੱਕ 'ਚ ਨਾਅਰਾ ਮਾਰਿਆ ਤੇ ਇਸਨੂੰ ਭਾਰਤ ਸਰਕਾਰ ਵੱਲੋਂ ਯੋਜਨਾਬੰਧ ਢੰਗ ਨਾਲ ਕੀਤੇ ਕਤਲੇਆਮ ਐਲਾਨਿਆ। ਸ. ਮਾਨ ਨੇ ਕਿਹਾ ਕਿ ਜੈਕ ਲੇਟਨ ਹਮੇਸ਼ਾਂ ਮਨੁੱਖੀ ਅਧਿਕਾਰਾਂ ਦੇ ਥੰਮ ਤੇ ਗਰੀਬਾਂ ਦੀ ਆਵਾਜ਼ ਸੀ। ਇਨ੍ਹਾਂ ਦੇ ਚਲੇ ਜਾਣ ਨਾਲ ਜਿਥੇ ਕੈਨੇਡਾ ਦੇ ਲੋਕਾਂ ਨੂੰ ਘਾਟਾ ਪਿਆ ਹੈ। ਉਥੇ ਆਜ਼ਾਦੀ ਲਈ ਲੜ ਰਹੀਆਂ ਕੌਮਾਂ ਲਈ ਇਹ ਦੁੱਖ ਅਸਹਿ ਹੈ। ਸਮੂਹ ਅਕਾਲੀ ਦਲ (ਅ) ਕੈਨੇਡਾ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਐਲਾਨ ਕੀਤਾ ਹੈ ਕਿ ਉਹ ਇਸ ਦੁੱਖ ਦੀ ਘੜੀ 'ਚ ਐਨ.ਡੀ.ਪੀ. ਪਾਰਟੀ ਨਾਲ ਖੜ੍ਹੇ ਹਨ।
August 29, 2011
ਜੈਕਲੇਟਨ ਦੀ ਬੇਵਕਤੀ ਮੌਤ ਆਜ਼ਾਦੀ ਲਈ ਲੜ ਰਹੀਆਂ ਕੌਮਾਂ ਲਈ ਘਾਟਾ-ਮਾਨ
ਕੈਲਗਰੀ, 29 ਅਗਸਤ (ਜਸਜੀਤ ਸਿੰਘ ਧਾਮੀ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਟੈਲੀਫੋਨ ਰਾਹੀਂ ਭੇਜੇ ਸੰਦੇਸ਼ 'ਚ ਐਨ.ਡੀ.ਪੀ. ਦੇ ਆਗੂ ਜੈਕ ਲੇਟਨ ਦੀ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਵੱਲੋਂ ਸਿੱਖਾਂ ਦੀ ਜੂਨ '84 ਅਤੇ ਨਵੰਬਰ '84 ਦੀ ਨਸਲਕੁਸ਼ੀ ਵਿਰੁੱਧ ਕੈਨੇਡਾ ਦੀ ਪਾਰਲੀਮੈਂਟ 'ਚ ਸਿੱਖਾਂ ਦੇ ਹੱਕ 'ਚ ਨਾਅਰਾ ਮਾਰਿਆ ਤੇ ਇਸਨੂੰ ਭਾਰਤ ਸਰਕਾਰ ਵੱਲੋਂ ਯੋਜਨਾਬੰਧ ਢੰਗ ਨਾਲ ਕੀਤੇ ਕਤਲੇਆਮ ਐਲਾਨਿਆ। ਸ. ਮਾਨ ਨੇ ਕਿਹਾ ਕਿ ਜੈਕ ਲੇਟਨ ਹਮੇਸ਼ਾਂ ਮਨੁੱਖੀ ਅਧਿਕਾਰਾਂ ਦੇ ਥੰਮ ਤੇ ਗਰੀਬਾਂ ਦੀ ਆਵਾਜ਼ ਸੀ। ਇਨ੍ਹਾਂ ਦੇ ਚਲੇ ਜਾਣ ਨਾਲ ਜਿਥੇ ਕੈਨੇਡਾ ਦੇ ਲੋਕਾਂ ਨੂੰ ਘਾਟਾ ਪਿਆ ਹੈ। ਉਥੇ ਆਜ਼ਾਦੀ ਲਈ ਲੜ ਰਹੀਆਂ ਕੌਮਾਂ ਲਈ ਇਹ ਦੁੱਖ ਅਸਹਿ ਹੈ। ਸਮੂਹ ਅਕਾਲੀ ਦਲ (ਅ) ਕੈਨੇਡਾ ਦੇ ਅਹੁਦੇਦਾਰਾਂ ਤੇ ਵਰਕਰਾਂ ਨੇ ਐਲਾਨ ਕੀਤਾ ਹੈ ਕਿ ਉਹ ਇਸ ਦੁੱਖ ਦੀ ਘੜੀ 'ਚ ਐਨ.ਡੀ.ਪੀ. ਪਾਰਟੀ ਨਾਲ ਖੜ੍ਹੇ ਹਨ।
No comments:
Post a Comment