September 3, 2011

ਹਰਪਾਲ ਪਾਲਾ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ

ਐਡਮਿੰਟਨ, 3 ਸਤੰਬਰ (ਲਾਟ ਭਿੰਡਰ)-ਪਿੰਡ ਲੋਹਗੜ੍ਹ (ਬਰਨਾਲਾ) ਦੇ ਜੰਮਪਲ ਕਬੱਡੀ ਖਿਡਾਰੀ ਹਰਪਾਲ ਪਾਲਾ ਦੂਸਰੀ ਵਾਰ ਕੈਨੇਡਾ ਦੀ ਧਰਤੀ 'ਤੇ 'ਚੜ੍ਹਦਾ ਪੰਜਾਬ ਕਬੱਡੀ ਕਲੱਬ' ਦੀ ਸਰਪ੍ਰਸਤੀ ਹੇਠ ਖੇਡਦਿਆਂ ਧੜੱਲੇਦਾਰ ਜੱਫੇ ਲਾ ਕੇ ਵਾਹ-ਵਾਹ ਖੱਟੀ ਹੈ। 'ਅਜੀਤ' ਨਾਲ ਗੱਲਬਾਤ ਕਰਦਿਆਂ ਪਾਲਾ ਨੇ ਕਿਹਾ ਕਿ ਉਹ 7 ਸਾਲ ਤੋਂ ਕਬੱਡੀ ਨਾਲ ਜੁੜਿਆ ਹੋਇਆ ਹੈ ਤੇ ਉਸ ਦੀ ਤਮੰਨਾ ਹੈ ਕਿ ਉਹ ਨਵੇਂ ਖਿਡਾਰੀਆਂ ਲਈ ਮਿਸਾਲ ਸਾਬਿਤ ਹੋਵੇ। ਉਸ ਨੇ ਆਪਣੇ ਪਿੰਡ ਲੋਹਗੜ੍ਹ ਦੇ ਖਿਡਾਰੀ ਭੁਪਿੰਦਰ ਸਿੰਘ ਤੋਂ ਇਲਾਵਾ ਕਲੱਬ ਦੇ ਪ੍ਰਬੰਧਕ ਸ਼ੈਰੀ ਧਾਲੀਵਾਲ, ਇੰਦਰਜੀਤ ਮੁੱਲਾਂਪੁਰ, ਅਵਤਾਰ ਮੋਹੀ ਤੇ ਪਰਮਿੰਦਰ ਗਰੇਵਾਲ ਦਾ ਧੰਨਵਾਦੀ ਹੈ, ਜਿਨ੍ਹਾਂ ਦੀ ਬਦੌਲਤ ਉਸ ਨੂੰ ਕੈਨੇਡਾ ਦੀ ਧਰਤੀ 'ਤੇ ਖੇਡਣ ਦਾ ਮੌਕਾ ਮਿਲਿਆ।

No comments:

Post a Comment