September 10, 2011

Direct flight from Bergamo to Amritsar


ਬੈਰਗਾਮੋ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਪਹਿਲੀ ਤੋਂ
ਬਰੇਸ਼ੀਆ (ਇਟਲੀ), 10 ਸਤੰਬਰ (ਬਲਦੇਵ ਸਿੰਘ ਬੂਰੇ ਜੱਟਾਂ)-ਯੂਰਪ ਵਸਦੇ ਪੰਜਾਬੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਟਲੀ ਦੇ ਬੈਰਗਾਮੋ ਹਵਾਈ ਅੱਡੇ ਤੋਂ ਪੰਜਾਬ ਦੇ ਰਾਜਾਸਾਂਸ਼ੀ ਹਵਾਈ ਅੱਡੇ (ਅੰਮ੍ਰਿਤਸਰ) ਲਈ ਕੌਮਟੇਲ ਏਅਰ ਲਾਈਨ ਵੱਲੋਂ ਸਿੱਧੀ ਉਡਾਣ ਦੀ ਸ਼ੁਰੂਆਤ 1 ਅਕਤੂਬਰ ਤੋਂ ਕੀਤੀ ਜਾ ਰਹੀ ਹੈ। ਵਿਆਨਾ ਐਕਸਕਿਊਟਿਵ ਐਵੀਏਸ਼ਨ ਵੱਲੋਂ ਚਲਾਈ ਜਾ ਰਹੀ ਇਹ ਹਵਾਈ ਉਡਾਨ ਹਫ਼ਤੇ ਵਿਚ ਤਿੰਨ ਦਿਨ ਸ਼ੁੱਕਰਵਾਰ, ਸਨਿਚਰਵਾਰ, ਐਤਵਾਰ ਉਡਾਣ ਭਰੇਗੀ ਅਤੇ ਬੈਰਗਾਮੋ ਹਵਾਈ ਅੱਡੇ ਤੋਂ ਲੈ ਕੇ 7 ਘੰਟੇ ਵਿਚ ਅੰਮ੍ਰਿਤਸਰ ਪਹੁੰਚੇਗੀ। ਇਟਲੀ ਵਿਚ ਇਸ ਏਅਰ ਲਾਈਨ ਦੀਆਂ ਟਿਕਟਾਂ ਦੇ ਮੁੱਖ ਵਿਕਰੇਤਾ ਸੀ. ਐਸ. ਆਈ. ਚੈਂਤਰੋ ਵਿਆਜੀ, ਬਰੇਸ਼ੀਆ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪੂਰਾ ਅਕਤੂਬਰ ਮਹੀਨਾ ਪੰਜਾਬੀਆਂ ਦੀ ਸਹੂਲਤ ਲਈ ਕੰਪਨੀ ਵੱਲੋਂ 500 ਯੂਰੋ ਤੋਂ ਟਿਕਟ ਦੀ ਸ਼ੁਰੂਆਤ ਹੋਵੇਗੀ।

No comments:

Post a Comment