September 19, 2011

Canadian Immigration & Citizenship Minister Json Keney welcomes new immigrants from India in Calgary

ਇੰਮੀਗ੍ਰੇਸ਼ਨ 'ਚ ਹੋ ਰਹੀ ਦੇਰੀ ਦਾ ਕਾਰਨ ਘਪਲੇਬਾਜ਼ ਏਜੰਟ-ਜੈਸਨ ਕੈਨੀ
ਕੈਲਗਰੀ, 19 ਸਤੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਹਲਕਾ ਨੌਰਥ ਈਸਟ ਤੋਂ ਸੰਸਦ ਮੈਂਬਰ ਦਵਿੰਦਰ ਸ਼ੋਰੀ ਵੱਲੋਂ ਸਥਾਨਕ ਪੁਲਿਸ ਕੈਨੇਡੀਅਨ ਕਲਚਰਲ ਸੈਂਟਰ ਕੈਲਗਰੀ ਵਿਖੇ ਨਵੇਂ ਆਏ ਪ੍ਰਵਾਸੀਆਂ ਲਈ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਕੈਨੇਡਾ 'ਚ ਨਵੇਂ ਆਉਣ ਵਾਲਿਆਂ ਨੂੰ ਵਿਦੇਸ਼ੀ ਦਸਤਾਵੇਜ਼ ਪ੍ਰਮਾਣਿਤ, ਭਾਸ਼ਾ ਦੀ ਸਿਖਲਾਈ, ਵਿੱਤੀ ਮਾਮਲੇ ਤੇ ਇਥੇ ਸਫਲ ਹੋਣ ਲਈ ਲੋੜੀਂਦੀ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਜੈਸਨ ਕੈਨੀ ਪਹੁੰਚੇ। ਇਸ ਸਮੇਂ ਸੰਸਦ ਮੈਂਬਰ ਦਵਿੰਦਰ ਸ਼ੋਰੀ ਨੇ ਮੰਤਰੀ ਜੈਸਨ ਕੈਨੀ ਨੂੰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਆਏ ਹੋਏ ਲੋਕਾਂ ਦੇ ਧਿਆਨ ਵਿਚ ਲਿਆਂਦਾ ਕਿ ਹਰ ਸਾਲ ਇੰਮੀਗ੍ਰੇਸ਼ਨ ਕੈਨੇਡਾ ਭਾਰਤ ਅਤੇ ਹੋਰ ਮੁਲਕਾਂ ਤੋਂ ਇੰਮੀਗ੍ਰੇਸ਼ਨ ਲੈਣ ਦੇ ਇਛੁਕਾਂ ਦੀ ਤਾਦਾਦ ਵਿਚ ਭਾਰੀ ਵਾਧਾ ਕਰਦਾ ਆਇਆ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਿਚ ਸਫਲ ਹੋਣ ਵਾਸਤੇ ਨਵੇਂ ਪ੍ਰਵਾਸੀਆਂ ਦੀਆਂ ਮੁਸ਼ਕਿਲਾਂ ਦੂਰ ਕਰਨ ਵਿਚ ਮੇਰੀ ਵਿਸ਼ੇਸ਼ ਦਿਲਚਸਪੀ ਹੈ। ਇਸ ਸਮੇਂ ਆਪਣੇ ਭਾਸ਼ਨ ਵਿਚ ਇੰਮੀਗ੍ਰੇਸ਼ਨ ਮੰਤਰੀ ਜੈਸਨ ਕੈਨੀ ਨੇ ਸਰਕਾਰ ਦੀਆਂ ਨੀਤੀਆ ਤੋਂ ਜਾਣੂੰ ਕਰਵਾਇਆ। ਉਨ੍ਹਾਂ ਕਿਹਾ ਕਿ ਭਾਰਤ ਅਤੇ ਹੋਰ ਦੇਸ਼ਾਂ ਵਿਚੋਂ ਆਉਣ ਵਾਲੇ ਇੰਮੀਗ੍ਰੇਟਾਂ ਲਈ ਉਮਰ ਦੇ ਅਨੁਾਪਾਤ ਅਨੁਸਾਰ ਜਿਨ੍ਹਾਂ ਵਿਚ ਨੌਜਵਾਨਾਂ, ਪੜ੍ਹੇ-ਲਿਖੇ ਵਿਅਕਤੀਆਂ ਅਤੇ ਬਜ਼ੁਰਗਾਂ ਦੀ ਇਕ ਖਾਸ ਮਿਥੀ ਹੋਈ ਗਿਣਤੀ ਹੈ। ਮੰਤਰੀ ਕੈਨੀ ਨੇ ਵਿਸ਼ੇਸ ਤੌਰ 'ਤੇ ਭਾਰਤ ਅਤੇ ਪਾਕਿਸਤਾਨ ਵਿਚ ਟਰੈਵਲ ਏਜੰਟਾਂ ਦੁਆਰਾ ਕੀਤੇ ਜਾ ਰਹੇ ਘਪਲਿਆਂ ਕਾਰਨ ਹਰੇਕ ਇੰਮੀਗ੍ਰੇਸ਼ਨ ਫਾਈਲ ਦੀ ਡੂੰਘੀ ਜਾਂਚ ਹੋਣ ਕਰਕੇ ਆਉਣ ਵਾਲੀ ਦੇਰੀ ਦਾ ਕਾਰਨ ਦੱਸਿਆ ਚਿੰਤਾ ਪ੍ਰਗਟ ਕੀਤੀ। ਇਸ ਸਮੇਂ ਜੈਸਨ ਕੈਨੀ ਨੇ ਵਿਸ਼ੇਸ ਤੌਰ 'ਤੇ ਕੈਲਗਰੀ ਪੁਲਿਸ ਦੇ ਅਫਸਰਾਂ ਨਾਲ ਮੀਟਿੰਗ ਕਰਨ ਦਾ ਭਰੋਸਾ ਦਵਾਇਆ। ਜਿਸ ਵਿਚ ਫਰਜ਼ੀ ਵਿਆਹ, ਜਾਅਲੀ ਵਿਆਹ, ਮੁੰਡੇ ਅਤੇ ਕੁੜੀਆਂ ਦਾ ਕੈਨੇਡਾ ਵਿਚ ਪਹੁੰਚਣ ਉਪਰੰਤ ਰਫੂ ਚੱਕਰ ਹੋਣ ਵਰਗੇ ਮਸਲਿਆਂ ਦੇ ਹੱਲ ਲਈ ਵਿਚਾਰ ਕੀਤੀ ਜਾਵੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਨੀਅਰ ਐਕਸ ਸਰਵਿਸ ਮੈਨ ਸੁਸਾਇਟੀ ਦੇ ਮੈਂਬਰ, ਹੋਰ ਸੁਸਾਇਟੀਆਂ ਦੇ ਨੁਮਾਇੰਦੇ ਅਤੇ ਖਾਸ ਕਰਕੇ ਪੰਜਾਬੀ ਕਮਿਊਨਿਟੀ ਤੋਂ ਇਲਾਵਾ ਹੋਰ ਕਮਿਊਨਿਟੀਆਂ ਦੇ ਲੋਕ ਵੀ ਹਾਜ਼ਰ ਸਨ।

No comments:

Post a Comment