January 13, 2012

ਓਵਰਸੀਜ਼ ਕਾਂਗਰਸ ਯੂ ਐਸ. ਏ. ਨੇ ਪੰਜਾਬ ਚੋਣਾਂ ਲਈ 5 ਮੈਂਬਰੀ ਕਮੇਟੀ ਬਣਾਈ

ਕੈਲੀਫੋਰਨੀਆ, 13 ਜਨਵਰੀ (ਹੁਸਨ ਲੜੋਆ ਬੰਗਾ)-ਇੰਡੀਅਨ ਨੈਸ਼ਨਲ ਓਵਰਸੀਜ਼ ਕਾਂਗਰਸ ਅਮਰੀਕਾ ਦੇ ਵਾਈਸ ਪ੍ਰਧਾਨ ਅਤੇ ਮਿਸ਼ੀਗਨ ਸਟੇਟ ਦੇ ਇੰਡੀਅਨ ਨੈਸ਼ਨਲ ਓਵਰਸੀਜ਼ ਦੇ ਪ੍ਰਧਾਨ ਸ੍ਰੀ ਸੰਨ੍ਹੀ ਧੂੜ ਨੇ ਅੱਜ ਹੋਰਨਾਂ ਕਮੇਟੀ ਮੈਂਬਰਾਂ ਮਨਜਿੰਦਰ ਸਿੰਘ ਵਾਈਸ ਪ੍ਰੈਜ਼ੀਡੈਂਟ, ਮਨਜੀਤ ਸਿੰਘ ਜਨਰਲ ਸੈਕਟਰੀ, ਕਰਮਵੀਰ ਸਿੰਘ ਵਾਈਸ ਪ੍ਰਧਾਨ, ਰਾਜ ਜਾਮਾ ਰਾਏ ਸਹਾਇਕ ਸਕੱਤਰ, ਪ੍ਰਗਟ ਸਿੰਘ ਗਰੇਵਾਲ ਵਾਈਸ ਪ੍ਰਧਾਨ, ਰਾਣੀ ਮਾਹਲ ਜਨਰਲ ਸਕੱਤਰ ਅਤੇ ਐਡਵਾਈਜ਼ਰ ਡਾਕਟਰ ਵਿਜੇ ਦਿਸਾਈ, ਡਾਕਟਰ ਦਲੀਪ ਸਕਸੈਨਾ ਅਤੇ ਡਾਕਟਰ ਅਸ਼ੋਕ ਕੁਮਾਰ ਤੋਂ ਇਲਾਵਾ ਅਤੇ ਪ੍ਰੈੱਸ ਸਕੱਤਰ ਪ੍ਰੋਫੈਸਰ ਰੇਸ਼ਮ ਸਿੰਘ ਸੈਣੀ ਅਤੇ ਬਾਬਾ ਖਹਿਰਾ ਦੀ ਹਾਜ਼ਰੀ ਵਿਚ ਇਕ ਅਹਿਮ ਮੀਟਿੰਗ ਕਰਕੇ ਫੈਸਲਾ ਕਰਦਿਆਂ ਇਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਅਤੇ ਨਾਲ ਹੀ ਇਹ ਵੀ ਕਿਹਾ ਕਿ ਇਹ ਸਾਰੇ ਨਾਮਜ਼ਦ ਕੀਤੇ ਮੈਂਬਰ 15 ਤੋਂ 20 ਜਨਵਰੀ ਤੱਕ ਇੰਡੀਆ ਪਹੁੰਚ ਜਾਣਗੇ ਅਤੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਤਾਕਤ ਨੂੰ ਹੋਰ ਮਜ਼ਬੂਤ ਕਰਨ ਲਈ ਪੰਜਾਬ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਤਨੋਂ, ਮਨੋਂ ਅਤੇ ਧਨੋਂ ਸਾਥ ਦੇ ਕੇ ਕਾਮਯਾਬ ਕਰਨਗੇ ਅਤੇ ਪੰਜਾਬ ਦੀਆਂ ਅਸੈਂਬਲੀ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਿਲ ਕਰਕੇ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਕਰਕੇ ਕੁਰਲਾ ਉੱਠੀ ਲੁਕਾਈ ਨੂੰ ਰਾਹਤ ਦਿਵਾਉਣਗੇ।

No comments:

Post a Comment