ਮਸ਼ਹੂਰ ਪੰਜਾਬੀ ਪੇਸ਼ਕਰਤਾ ਸੋਨੀਆ ਵੱਲੋਂ ਬੀ ਬੀ ਸੀ ਨੂੰ ਛੱਡਣ ਦਾ ਫੈਸਲਾ
ਲੰਡਨ, 27 ਜਨਵਰੀ - ਬੀ. ਬੀ. ਸੀ. ਏਸ਼ੀਅਨ ਨੈੱਟਵਰਕ ਦੀ ਮਸ਼ਹੂਰ ਪੰਜਾਬੀ ਪੇਸ਼ਕਾਰਾ ਸੋਨੀਆ ਦਿਓਲ 3 ਮਾਰਚ, 2012 ਨੂੰ ਬੀ ਬੀ ਸੀ ਛੱਡ ਕੇ ਵੈਨਕੂਵਰ ਵਿਆਹ ਕਰਵਾ ਕੇ ਵੱਸਣ ਦੀ ਤਿਆਰੀ ਕਰ ਰਹੀ ਹੈ। ਸੋਨੀਆਂ ਨੇ ਕਿਹਾ ਕਿ ਇਸ ਫੈਸਲੇ ਨਾਲ ਉਸ ਵਿਚ ਦੂਹਰੀਆਂ ਭਾਵਨਾਵਾਂ ਹਨ, ਇਕ ਪਾਸੇ ਉਸ ਦੇ ਜੀਵਨ ਦਾ ਖੁਸ਼ੀਆਂ ਭਰਿਆ ਮੌਕਾ ਆ ਰਿਹਾ ਹੈ ਅਤੇ ਉਸ ਨੂੰ ਲੈ ਕੇ ਬਹੁਤ ਖੁਸ਼ ਹੈ ਅਤੇ ਦੂਜੇ ਪਾਸੇ ਰੇਡੀਓ ਪਰਿਵਾਰ ਨਾਲ ਗੂੜੀਆਂ ਸਾਂਝਾ ਨੂੰ ਛੱਡ ਰਹੀ ਹੈ, ਜਿਸ ਦਾ ਉਸ ਨੂੰ ਦੁੱਖ ਵੀ ਹੈ। ਸੋਨੀਆ ਦਿਓਲ ਨੇ ਜਿੱਥੇ ਬੀ ਬੀ ਸੀ ਤੇ '1984 ਏ ਸਿੱਖ ਸਟੋਰੀ' ਤਹਿਤ ਉਸ ਨੇ ਸਾਕਾ ਨੀਲਾ ਤਾਰਾ ਅਤੇ ਦਿੱਲੀ ਦੰਗਿਆਂ ਬਾਰੇ ਇਕ ਡਾਕੂਮੈਂਟਰੀ ਫਿਲਮ ਪ੍ਰਸਾਰਤ ਕੀਤੀ ਸੀ, ਉਥੇ ਕਈ ਮੇਲਿਆਂ ਅਤੇ ਐਵਾਰਡ ਸਮਾਰੋਹਾਂ ਵਿਚ ਸਫਲ ਸਟੇਜ ਦੀ ਭੁਮਿਕਾ ਵੀ ਨਿਭਾਈ ਹੈ। ਬੀਤੇ ਵਰ੍ਹੇ ਲੰਡਨ ਵਿਖੇ ਹੋਏ ਸਿੱਖ ਐਵਾਰਡ ਦੀ ਸਟੇਜ ਸੰਚਾਲਨਾ ਵੀ ਸੋਨੀਆ ਦਿਓਲ ਨੇ ਹੀ ਕੀਤੀ ਸੀ।
No comments:
Post a Comment