January 18, 2012

ਮਨਪ੍ਰੀਤ ਸਿੰਘ ਬਣਿਆ ਪਹਿਲਾ ਪੰਜਾਬੀ ਬਲੈਕਟਾਊਨ ਤੋਂ ਯੂਥ ਮੈਂਬਰ ਪਾਰਲੀਮੈਂਟ

ਸਿਡਨੀ 18 ਜਨਵਰੀ - ਸਿਡਨੀ ਵਿਚ ਰਹਿੰਦੇ ਪੰਜਾਬੀਆਂ ਦਾ ਸਿਰ ਉਸ ਵੇਲੇ ਮਾਣ ਨਾਲ ਉੱਚਾ ਹੋ ਗਿਆ ਜਦੋਂ ਬਲੈਕਟਾਊਨ ਦੇ ਐਮ. ਪੀ. ਜੌਨ ਰੋਬਟਸਨ ਨੇ ਮਨਪ੍ਰੀਤ ਸਿੰਘ ਨੂੰ ਰਾਜ ਨਿਉ ਸਾਊਥ ਵੇਲਜ਼ ਦੇ ਬਲੈਕਟਾਊਨ ਇਲਾਕੇ ਤੋਂ ਯੂਥ ਮੈਂਬਰ ਪਾਰਲੀਮੈਂਟ ਨਿਯੁਕਤ ਕੀਤਾ। ਇਥੇ ਇਹ ਵਿਸ਼ੇਸ਼ ਹੈ ਕਿ ਇਸ ਅਹੁਦੇ ਨੂੰ ਪ੍ਰਾਪਤ ਕਰਨ ਲਈ 300 ਸਕੂਲਾਂ ਵਿਚੋਂ ਵੱਖ-ਵੱਖ ਵਿਸ਼ਿਆਂ 'ਚੋਂ ਜਿੱਤੇ ਬੱਚਿਆਂ ਨੂੰ ਲਿਆ ਗਿਆ ਅਤੇ ਫਿਰ ਉਨ੍ਹਾਂ ਨੂੰ ਇੰਟਰਵਿਊ ਰਾਹੀਂ ਅਗਲੀ ਪ੍ਰਤੀਯੋਗਤਾ ਵਿਚ ਲਿਆਂਦਾ। ਮਨਪ੍ਰੀਤ ਸਿੰਘ ਪਿਛਲੇ 6 ਸਾਲ ਤੋਂ ਪਟਰੀਸ਼ਨ ਸਕੂਲ ਵਿਚੋਂ ਅੱਵਲ ਆ ਰਿਹਾ ਹੈ ਅਤੇ ਇਸ ਵਾਰ ਦੀ 11ਵੀਂ ਜਮਾਤ ਵਿਚ ਉਸ ਨੇ 99.5 ਫੀਸਦੀ ਨੰਬਰ ਪ੍ਰਾਪਤ ਕਰਕੇ ਪੰਜਾਬੀਆਂ ਦਾ ਸਿਰ ਹੋਰ ਉੱਚਾ ਕੀਤਾ। ਮਨਪ੍ਰੀਤ ਸਿੰਘ ਦੇ ਪਿਤਾ ਮੁਖਲੀਆਣਾ ਪਿੰਡ, ਜ਼ਿਲ੍ਹਾ ਹੁਸ਼ਿਆਰਪੁਰ ਤੋਂ 1995 ਵਿਚ ਆਸਟ੍ਰੇਲੀਆ ਆ ਗਏ ਸੀ। ਮਨਪ੍ਰੀਤ ਸਿੰਘ ਨੇ 'ਅਜੀਤ' ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਵੇਲੇ ਯੂਥ ਦੀਆਂ ਮੁਸ਼ਕਿਲਾਂ ਨੂੰ ਸੰਸਦ ਵਿਚ ਪਹੁੰਚਾਉਣਾ ਉਸ ਦਾ ਮੁੱਖ ਕੰਮ ਹੈ। ਮਨਪ੍ਰੀਤ ਦੇ ਪਿਤਾ ਗੁਰਚਰਨ ਸਿੰਘ ਅਤੇ ਮਾਤਾ ਰੁਪਿੰਦਰ ਕੌਰ ਨੇ ਆਪਣੇ ਪੁੱਤਰ ਦੀ ਇਸ ਛੋਟੀ ਉਮਰ ਵਿਚ ਕਾਮਯਾਬੀ ਨੂੰ ਗੁਰੂ ਦੀ ਬਖਸ਼ਿਸ਼ ਦੱਸਦਿਆਂ ਕਿਹਾ ਕਿ ਇਹ ਸਾਡੀ ਸਾਰੇ ਪੰਜਾਬੀਆਂ ਦੀ ਜਿੱਤ ਹੈ।

No comments:

Post a Comment