January 20, 2012

ਅਮਰੀਕਨ ਪ੍ਰਵਾਸੀ ਪੰਜਾਬੀਆਂ ਵੱਲੋਂ ਨਵਾਂਸ਼ਹਿਰ ਤੋਂ ਸੰਧੂ ਦੀ ਮਦਦ ਦੀ ਅਪੀਲ

ਕੈਲੀਫੋਰਨੀਆ, 20 ਜਨਵਰੀ (ਹੁਸਨ ਲੜੋਆ ਬੰਗਾ)-ਸੈਕਰਾਮੈਂਟੋ ਦੇ ਸਥਾਨਕ ਰੈਸਟੋਰੈਂਟ ਬੰਬੇ ਗਰਿਲ ਵਿਖੇ ਕੁਝ ਸਮਾਜਿਕ ਆਗੂਆਂ ਨੇ ਅਹਿਮ ਮੀਟਿੰਗ ਵਿਚ ਫੈਸਲਾ ਲਿਆ ਕਿ ਮਨੁੱਖਤਾ ਦੇ ਆਧਾਰ 'ਤੇ ਇਕ ਚੰਗੇ ਵਿਅਕਤੀ ਵਜੋਂ  ਨਵਾਂਸ਼ਹਿਰ ਇਲਾਕੇ ਤੋਂ ਸ਼ਹੀਦਾਂ ਦੇ ਖੂਨ ਤੇ ਸ਼ਹੀਦ ਭਗਤ ਸਿੰਘ ਦੇ ਭਤੀਜੇ ਸ੍ਰੀ ਅਭੈ ਸੰਧੂ ਨੂੰ ਇਖਲਾਕੀ ਤੌਰ 'ਤੇ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਇਨ੍ਹਾਂ ਉਕਤ ਉਮੀਦਵਾਰ ਦੀ ਮਦਦ ਲਈ ਅਮਰੀਕਾ ਤੋਂ ਕੁਝ ਵਿਅਕਤੀ ਪਹਿਲਾਂ ਹੀ ਰਵਾਨਾ ਹੋ ਚੁੱਕੇ ਹਨ ਤੇ ਹੁਣ ਸੁਰਜੀਤ ਸਿੰਘ ਰੱਕੜ ਐਟਲਾਂਟਾ, ਦਰਸ਼ਨ ਸਿੰਘ ਬੱਬੀ ਸਿਆਟਲ ਆਦਿ ਵੀ ਜਾਣਗੇ। ਇਸ ਮੀਟਿੰਗ ਵਿਚ ਇਨ੍ਹਾਂ ਉਮੀਦਵਾਰਾਂ ਨੂੰ ਜਿਤਾਉਣ ਲਈ ਦੋਵਾਂ ਇਲਾਕਿਆਂ ਦੇ ਲੋਕਾਂ ਨੂੰ ਬਿਨਾਂ ਪਾਰਟੀ ਦੇਖੇ ਮਦਦ ਕਰਨੀ ਚਾਹੀਦੀ ਹੈ। ਇਸ ਮੌਕੇ ਸੁਰਜੀਤ ਰੱਕੜ, ਸੁਖਮਿੰਦਰ ਸਿੰਘ ਧਾਲੀਵਾਲ ਕਮਿਸ਼ਨਰ ਲੈਥਰੋਪ, ਸੁਰਿੰਦਰ ਸਿੰਘ ਅਟਵਾਲ ਪ੍ਰਧਾਨ ਕਬੱਡੀ ਫੈਡਰੇਸ਼ਨ ਯੂ. ਐਸ. ਏ., ਸੁਖਦੇਵ ਲੰਬੜ, ਰਘਬੀਰ ਸ਼ੇਰਗਿੱਲ, ਜਸਵੀਰ ਲੰਗੇਰੀ, ਸਿੱਖ ਨੌਜਵਾਨ ਸੁਸਾਇਟੀ, ਜੱਸੀ ਸੰਘਾ, ਚਰਨ ਬਡਵਾਲ, ਚਰਨਜੀਤ ਤੋਂ ਇਲਾਵਾ ਨਵਾਂਸ਼ਹਿਰ ਇਲਾਕੇ ਦੇ ਪਤਵੰਤੇ ਵੀ ਹਾਜ਼ਰ ਸਨ।

No comments:

Post a Comment