January 13, 2012

ਦਲਜੀਤ ਸਿੰਘ ਸਹੋਤਾ ਦੀ ਨਿਯੁਕਤੀ ਦਾ ਸਵਾਗਤ

ਲੂਵਨ (ਬੈਲਜੀਅਮ), 13 ਜਨਵਰੀ (ਅਮਰਜੀਤ ਸਿੰਘ ਭੋਗਲ)-ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸਿਮਰਜੀਤ ਸਿੰਘ ਸੰਧੂ, ਗੁਰਦੀਪ ਸਿੰਘ ਮੱਲੀ ਬਾਬਾ ਗੁਰਦਿਆਲ ਰਾਮ, ਮਨਜਿੰਦਰ ਸਿੰਘ ਭੋਗਲ, ਕੁਲਵੰਤ ਸਿੰਘ ਗੈਂਟ ਅਤੇ ਸਮੂਹ ਮੈਂਬਰਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਐਨ. ਆਰ. ਆਈ. ਸੈੱਲ ਦੇ ਕੋ-ਚੇਅਰਮੈਨ ਸ: ਦਲਜੀਤ ਸਿੰਘ ਸਹੋਤਾ ਨੂੰ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਕੇ. ਦੇ ਮੁੜ 2012-13 ਦੇ ਪ੍ਰਧਾਨ ਬਣਾਏ ਜਾਣ 'ਤੇ ਵਧਾਈ ਦਿੱਤੀ ਹੈ। ਇਨ੍ਹਾਂ ਆਗੂਆਂ ਵੱਲੋਂ ਸ੍ਰੀ ਕਰਨ ਸਿੰਘ ਨੂੰ ਪਾਰਖੂ ਅੱਖ ਵਾਲਾ ਨੇਤਾ ਦੱਸਦੇ ਹੋਏ ਕਿਹਾ ਕਿ ਇਨ੍ਹਾਂ ਵੱਲੋਂ ਕੀਤੀ ਹਰ ਨਿਯੁਕਤੀ ਸ਼ਲਾਘਾਯੋਗ ਕੰਮ ਕਰ ਰਹੀ ਹੈ ਜਿਸ ਨਾਲ ਓਵਰਸੀਜ਼ ਕਾਂਗਰਸ ਹਮੇਸ਼ਾਂ ਤਰੱਕੀ ਦੀਆਂ ਲੀਹਾਂ 'ਤੇ ਤੁਰ ਰਹੀ ਹੈ।

No comments:

Post a Comment