January 19, 2012

ਪੰਜਾਬ ਦੀ ਨੌਜਵਾਨੀ ਮਨਪ੍ਰੀਤ ਨਾਲ ਚੱਟਾਨ ਵਾਂਗ ਖੜ੍ਹੀ ਹੈ-ਸੁਖਦੇਵ ਸਿੰਘ

ਲੂਵਨ (ਬੈਲਜੀਅਮ), 19 ਜਨਵਰੀ - ਪੰਜਾਬ ਦੀ ਜਵਾਨੀ ਪੂਰਨ ਤੌਰ 'ਤੇ 
ਮਨਪ੍ਰੀਤ ਸਿੰਘ ਬਾਦਲ ਨਾਲ ਚਟਾਨ ਬਣ ਕੇ ਖੜ੍ਹੀ ਹੈ। ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਪੀ. ਪੀ. ਪੀ. ਦੇ ਨਾਲ ਜੁੜੇ ਅਤੇ ਪੰਜਾਬ ਦਾ ਦਰਦ ਰੱਖਣ ਵਾਲੇ ਸ: ਸੁਖਦੇਵ ਸਿੰਘ ਅਤੇ ਨਿਰਮਲ ਸਿੰਘ ਨੇ ਕਹੇ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਹਵਾ ਬਦਲ ਚੁੱਕੀ ਹੈ ਅਤੇ ਹਰ ਵਰਗ ਦਾ ਵਿਅਕਤੀ ਪੰਜਾਬ ਦੀ ਡੋਰ ਮਨਪ੍ਰੀਤ ਸਿੰਘ ਬਾਦਲ ਦੇ ਹੱਥ ਸੌਂਪਣ ਦਾ ਇੱਛੁਕ ਹੈ। ਅੱਜ ਹਰ ਵੋਟਰ ਦਾ ਆਪਣਾ ਫਰਜ਼ ਬਣਦਾ ਹੈ ਕਿ ਉਸੇ ਹੀ ਨੁਮਾਇੰਦੇ ਨੂੰ ਵੋਟ ਪਾਈ ਜਾਵੇ ਜਿਸ ਦੇ ਦਿਲ ਵਿਚ ਪੰਜਾਬ ਪ੍ਰਤੀ ਦਰਦ ਅਤੇ ਖੁਸ਼ਹਾਲੀ ਦਾ ਜਜ਼ਬਾ ਹੈ।

No comments:

Post a Comment