ਆਕਲੈਂਡ - 7 ਫਰਵਰੀ ਬੀਤੇ ਸਾਲ 18 ਨਵੰਬਰ ਨੂੰ ਜਿਸ ਸੰਗਰੂਰ ਨਿਵਾਸੀ ਨੌਜਵਾਨ ਚਰਨਜੀਤ ਸਿੰਘ ਧਾਲੀਵਾਲ (22) ਦੀ ਸ਼ੱਕੀ ਹਾਲਿਤ ਵਿਚ ਲਾਸ਼ ਪੁਲਿਸ ਨੂੰ ਪ੍ਰਾਪਤ ਹੋਈ ਸੀ ਤੇ ਬਾਅਦ ਵਿਚ ਪੁਲਿਸ ਨੇ ਉਸ ਨੂੰ ਕਤਲ ਕੇਸ ਐਲਾਨਿਆਂ ਸੀ, ਸਬੰਧੀ ਜਾਂਚ-ਪੜਤਾਲ ਅਜੇ ਜਾਰੀ ਹੈ। ਇਸ ਸਬੰਧੀ ਚਾਰ 17 ਤੋਂ 20 ਸਾਲ ਦੇ ਸ਼ੱਕੀ ਵਿਅਕਤੀਆਂ (ਪੌਲੀਨੇਸ਼ੀਅਨ) ਉਤੇ ਸ਼ੱਕ ਕੀਤਾ ਜਾ ਰਿਹਾ ਹੈ। ਇਨ੍ਹਾਂ ਦੀ ਪੂਰਨ ਪਹਿਚਾਣ ਸਬੰਧੀ ਆਮ ਜਨਤਾ ਖਾਸ ਕਰ ਸਬੰਧਿਤ ਕੌਮ ਦੇ ਲੋਕਾਂ ਤੋਂ ਸਹਿਯੋਗ ਪ੍ਰਾਪਤ ਕਰਨ ਖਾਤਿਰ ਰਾਸ਼ਟਰੀ ਟੀ.ਵੀ.-2 ਉਤੇ 9 ਫਰਵਰੀ ਦਿਨ ਵੀਰਵਾਰ ਨੂੰ ਸ਼ਾਮ ਸਾਢੇ 7 ਵਜੇ ਤੋਂ 8 ਵਜੇ ਤੱਕ ਚੱਲਣ ਵਾਲੇ ਪ੍ਰੋਗਰਾਮ 'ਪੁਲਿਸ 10-7' ਉਤੇ ਇਕ ਫੀਚਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
No comments:
Post a Comment