ਵਿਦੇਸ਼ੋਂ ਆਈ ਲੜਕੀ ਨੇ ਵਿਆਹ ਦੀਆਂ ਖ਼ੁਸ਼ੀਆਂ ਦੀ ਸ਼ੁਰੂਆਤ ਪੌਦੇ ਲਗਾ ਕੇ ਕੀਤੀ
ਬਾਘਾਪੁਰਾਣਾ, 2 ਫ਼ਰਵਰੀ : ਆਸਟ੍ਰੇਲੀਆ ਤੋਂ ਆਈ ਲੜਕੀ ਰਾਜਵਿੰਦਰ ਕੌਰ ਨੇ ਅਪਣੇ ਵਿਆਹ ਦੀਆਂ ਖ਼ੁਸ਼ੀਆਂ ਦੀ ਸ਼ੁਰੂਆਤ ਸਰਕਾਰੀ ਹਸਪਤਾਲ ਬਾਘਾਪੁਰਾਣਾ ਵਿਚ ਪੌਦੇ ਲਗਾ ਕੇ ਕੀਤੀ। ਇਸ ਮੌਕੇ ਹਸਪਤਾਲ ਦੇ ਡਾਕਟਰ ਅਤੇ ਸਟਾਫ਼ ਨੇ ਇਸ ਕਾਰਜ ਨੂੰ ਸ਼ੁਭ ਸ਼ਗਨ ਕਰਾਰ ਦਿਤਾ। ਆਸਟਰੇਲੀਆ ਤੋਂ ਆਈ ਲੜਕੀ ਰਾਜਵਿੰਦਰ ਕੌਰ ਪੁੱਤਰੀ ਕੁਲਵੰਤ ਸਿੰਘ ਵਾਸੀ ਬਾਘਾ ਪੁਰਾਣਾ ਨੇ ਅਪਣੇ ਵਿਆਹ ਦੇ ਸ਼ਗਨਾਂ ਦੀ ਰਸਮ ਸਰਕਾਰੀ ਹਸਪਤਾਲ ਅੰਦਰ 25 ਪੌਦੇ ਲਗਾ ਕੇ ਕੀਤੀ ਅਤੇ ਕਿਹਾ ਕਿ ਅੱਜ ਸਾਡੇ ਦੇਸ਼ ਦੀ ਪ੍ਰਮੁੱਖ ਸਮੱਸਿਆ ਪ੍ਰਦੂਸ਼ਤ ਵਾਤਾਵਰਣ ਹੈ। ਇਸ ਲਈ ਅਗਰ ਹਰ ਵਿਅਕਤੀ ਜਾਗਰੂਕ ਹੋ ਜਾਵੇ ਤਾਂ ਸਾਡਾ ਸਮਾਜ ਤੰਦਰੁਸਤ ਵਾਤਾਵਰਣ ਅੰਦਰ ਸਾਫ਼-ਸੁਥਰਾ ਸਵਾਸ ਲੈ ਸਕਦਾ ਹੈ। ਇਸ ਮੌਕੇ ਡਾ. ਜਤਿੰਦਰ ਸਿਆਲ, ਫ਼ਾਰਮਾਸਿਸਟ ਨੀਲਮ ਭੱਲਾ, ਫ਼ਾਰਮਾਸਿਸਟ ਬਲਬੀਰ ਸਿੰਘ, ਡਾ. ਹਰਚੰਦ ਸਿੰਘ ਜੱਸਲ, ਡਾ. ਗੁਰਿੰਦਰ ਸਿੰਘ, ਡਾ. ਕੁਲਦੀਪ ਸਿੰਘ, ਰੇਡਿਉ ਗਰਾਫ਼ਰ ਮੈਡਮ ਨੀਤੂ, ਸ਼ਿੰਦਰ ਪਾਲ ਕੌਰ, ਜਗਦੀਸ਼ ਕਾਲੜਾ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਮਿੰਟੂ ਕੌੜਾ, ਵਿੱਕੀ ਸੱਗੜ, ਸੁਖਨਾਮ ਸਿੰਘ ਸੱਤਾ ਆਦਿ ਆਗੂਆਂ ਨੇ ਰਾਜਵਿੰਦਰ ਕੌਰ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ ਅਤੇ ਇਸ ਨੂੰ ਨਵੇਂ ਯੁੱਗ ਦੀ ਸ਼ੁਰੂਆਤ ਕਰਾਰ ਦਿਤਾ। ਰਾਜਵਿੰਦਰ ਕੌਰ ਨੇ ਕਿਹਾ ਕਿ ਅੱਜ ਮੈ ਦਿਲ ਜੋੜ ਮਾਲਾ, ਜੈ ਮਾਲਾ ਪਾਉਣ ਤੋਂ ਪਹਿਲਾਂ ਖ਼ੂਨਦਾਨ ਵੀ ਕਰਨ ਜਾ ਰਹੀ ਹਾਂ।
No comments:
Post a Comment