February 15, 2012

ਦਿੱਲੀ ਹਵਾਈ ਅੱਡੇ ਨੂੰ ਵਿਸ਼ਵ ਦੇ ਦੂਸਰੇ ਸਰਬੋਤਮ ਹਵਾਈ ਅੱਡੇ ਦਾ ਦਰਜਾ

ਨਵੀਂ ਦਿੱਲੀ,15 ਫਰਵਰੀ (ਏਜੰਸੀ)-ਅੰਤਰਰਾਸ਼ਟਰੀ ਹਵਾਈ ਅੱਡਾ ਕੌਂਸਲ ਦੇ ਹਵਾਈ ਅੱਡਾ ਦਰਜਾਬੰਦੀ ਵਿਭਾਗ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਵਿਸ਼ਵ ਦੇ ਦੂਸਰੇ ਸਭ ਤੋਂ ਬਿਹਤਰੀਨ ਹਵਾਈ ਅੱਡੇ ਦਾ ਦਰਜਾ ਦਿੱਤਾ ਹੈ। ਇੰਦਰਾ ਗਾਂਧੀ ਅੰਤਰਤਾਸ਼ਟਰੀ ਹਵਾਈ ਅੱਡੇ ਨੂੰ 2011 'ਚ 6ਵੀਂ ਦਰਜਾਬੰਦੀ ਮਿਲੀ ਸੀ ਅਤੇ 2007 'ਚ ਇਹ ਹਵਾਈ ਅੱਡਾ ਵਿਸ਼ਵ ਦੇ ਬਿਹਤਰੀਨ 100 'ਚ ਵੀ ਜਗ੍ਹਾ ਨਹੀਂ ਬਣਾ ਸਕਿਆ ਸੀ। ਇਹ ਹਵਾਈ ਅੱਡਾ ਹੁਣ ਸਾਲਾਨਾ 6 ਕਰੋੜ ਯਾਤਰੀਆਂ ਨੂੰ ਸੰਭਾਲਣ ਦੀ ਸਮਰੱਥਾ ਰੱਖਦਾ ਹੈ।

No comments:

Post a Comment