 |
ਸੁਰਜੀਤ ਸਿੰਘ ਘੁੰਮਣ ਨੂੰ ਐਮ ਬੀ ਈ ਸਨਮਾਨ ਨਾਲ ਸਨਮਾਨਿਤ ਕਰਦੇ ਸਹਿਜ਼ਾਦਾ ਪ੍ਰਿੰਸ ਚਾਰਲਸ। |
ਲੰਡਨ, 15 ਫਰਵਰੀ - ਪੰਜਾਬ ਰੇਡੀਓ ਲੰਡਨ ਦੇ ਮਾਲਕ ਸੁਰਜੀਤ ਸਿੰਘ ਘੁੰਮਣ ਨੂੰ ਸਹਿਜਾਦਾ ਪ੍ਰਿੰਸ ਚਾਰਲਸ ਵੱਲੋਂ ਐਮ ਬੀ ਈ ਨਾਲ ਸਨਮਾਨਿਤ ਕੀਤਾ ਹੈ। ਸੁਰਜੀਤ ਸਿੰਘ ਘੁੰਮਣ ਨੂੰ ਇਹ ਸਨਮਾਨ ਪੰਜਾਬ ਰੇਡੀਓ ਰਾਹੀਂ ਪ੍ਰਸਾਰਣ ਦੀ ਦੁਨੀਆਂ ਵਿੱਚ ਨਿਭਾਏ ਰੋਲ ਪ੍ਰਤੀ ਦਿੱਤਾ ਹੈ, ਜਿਹਨਾਂ ਵੱਲੋਂ ਵਰ੍ਹੇ 2000 ਵਿੱਚ ਹੇਜ਼ ਵਿਖੇ ਪਹਿਲਾ ਡਿਜ਼ੀਟਲ ਰੇਡੀਓ ਸ਼ੁਰੂ ਕੀਤਾ ਜੋ ਬੜੀ ਕਾਮਯਾਬੀ ਨਾਲ ਚਲ ਰਿਹਾ ਹੈ, ਪਿੰਡ ਘੁੰਮਣਾਂ ਦੇ ਜੰਮਪਲ ਸੁਰਜੀਤ ਸਿੰਘ ਨੂੰ 29 ਸਾਲਾਂ ਦੀ ਉਮਰ ਵਿੱਚ ਪਹਿਲਾ ਨੌਜਵਾਨ ਮਜੈਸਟਰੇਟ ਬਣਨ ਦਾ ਮਾਣ ਵੀ ਹਾਸਿਲ ਹੈ।
No comments:
Post a Comment