March 25, 2012

ਉੱਚ ਸਿੱਖਿਆ ਲਈ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹੋ ਜਾਵੇਗਾ ਅੱਜ ਤੋਂ ਸੌਖਾ

ਨਵੀਂ ਦਿੱਲੀ, 25 ਮਾਰਚ (ਏਜੰਸ)- ਅੱਜ ਤੋਂ ਲਾਗੂ ਹੋ ਰਹੀ ਨਵੀਂ ਵੀਜ਼ਾ ਪ੍ਰਣਾਲੀ ਤਹਿਤ ਆਸਟ੍ਰੇਲੀਆ 'ਚ ਉਚੇਰੀ ਸਿੱਖਿਆ ਲਈ ਜਾਣਾ ਆਸਾਨ ਹੋ ਜਾਵੇਗਾ। ਹੁਣ ਆਸਟ੍ਰੇਲੀਆ ਦੀਆਂ ਪ੍ਰਵਾਨਤ ਯੁਨੀਵਰਸਿਟੀਆਂ ਵਿਚ ਗਰੈਜੂਏਸ਼ਨ, ਪੋਸਟ ਗਰੈਜੂਏਸ਼ਨ ਜਾਂ ਪੀ. ਐਚ. ਡੀ ਕਰਨ ਲਈ ਵੀਜ਼ਾ ਲੈਣ ਵਾਸਤੇ ਘੱਟ ਦਸਤਾਵੇਜ਼ ਦੇਣੇ ਪੈਣਗੇ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਕੰਮ ਕਰਨ ਦੀਆਂ ਸ਼ਰਤਾਂ ਵੀ ਨਰਮ ਕਰ ਦਿੱਤੀਆਂ ਗਈਆਂ ਹਨ ਤੇ ਵਿਦਿਆਰਥੀ ਦੋ ਹਫਤਿਆਂ ਦੌਰਾਨ ਵਧ ਤੋਂ ਵਧ 40 ਘੰਟੇ ਕੰਮ ਕਰ ਸਕਣਗੇ ਜਦ ਕਿ ਪਹਿਲਾਂ ਹਰੇਕ ਵਿਦਿਆਰਥੀ ਇਕ ਹਫਤੇ ਦੌਰਾਨ 20 ਘੰਟੇ ਤੋਂ ਵਧ ਕੰਮ ਨਹੀਂ ਸੀ ਕਰ ਸਕਦਾ। 

No comments:

Post a Comment