March 11, 2012

ਸਿੰਘ ਸਭਾ ਕਲੱਬ ਵੱਲੋਂ ਕਬੱਡੀ ਖਿਡਾਰੀ ਨਵਪ੍ਰੀਤ ਦਾ ਸਨਮਾਨ



ਬੈਸਟ ਸਟੌਪਰ ਦਾ ਐਵਾਰਡ ਦਿੰਦੇ ਹੋਏ ਪ੍ਰੋ: ਨਿਰਮਲ ਸਿੰਘ ਤੇ ਹੋਰ ਅਹੁਦੇਦਾਰ।
ਮੈਲਬੌਰਨ, 11 ਮਾਰਚ - ਸਿੰਘ ਸਭਾ ਸਪੋਰਟਸ ਕਲੱਬ ਮੈਲਬੌਰਨ ਵੱਲੋਂ ਕਬੱਡੀ ਖਿਡਾਰੀ ਅਤੇ ਇਥੋਂ ਦੇ ਜਨਮੇ ਸ: ਨਵਪ੍ਰੀਤ ਸਿੰਘ ਗਰੇਵਾਲ ਨੂੰ ਸਭ ਤੋਂ ਵਧੀਆ ਸਟੌਪਰ ਐਵਾਰਡ ਦੇ ਕੇ ਸਨਮਾਨਿਤ ਕੀਤਾ। ਕਲੱਬ ਦੇ ਪ੍ਰੋਫੈਸਰ ਨਿਰਮਲ ਸਿੰਘ ਨੇ ਦੱਸਿਆ ਕਿ ਨਵਪ੍ਰੀਤ ਸਿੰਘ ਬਹੁਤ ਵਧੀਆ ਕਬੱਡੀ ਦਾ ਖਿਡਾਰੀ ਹੈ ਅਤੇ ਉਸ ਨੇ ਇਥੇ ਜਨਮ ਲੈ ਕੇ ਆਪਣੀ ਇਸ ਖੇਡ ਦੇ ਸ਼ੌਕ ਨੂੰ ਸਦਾ ਬਰਕਰਾਰ ਰੱਖਿਆ। ਉਨ੍ਹਾਂ ਕਿਹਾ ਕਿ ਇਨਸਾਨ ਜੇਕਰ ਮਿਹਨਤ ਕਰੇ ਤਾਂ ਉਹ ਜਿਸ ਖੇਤਰ 'ਚ ਵੀ ਉਸ ਦਾ ਸ਼ੌਕ ਹੈ, ਉਹ ਉਸ ਹੀ ਖੇਤਰ 'ਚ ਤਰੱਕੀ ਕਰ ਸਕਦਾ ਹੈ। ਨਵਪ੍ਰੀਤ ਸਿੰਘ ਗਰੇਵਾਲ ਗੁਰਦੁਆਰਾ ਕਰੇਗੀਬਰਨ ਦੇ ਪ੍ਰਧਾਨ ਸ: ਪਰਮਜੀਤ ਸਿੰਘ ਗਰੇਵਾਲ ਦਾ ਸਪੁੱਤਰ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਕਲੱਬ ਦੇ ਜਨਰਲ ਸਕੱਤਰ ਸ: ਰੌਨੀ ਰੰਧਾਵਾ, ਸਤਨਾਮ ਸਿੰਘ ਪਾਬਲਾ, ਪ੍ਰਧਾਨ ਤੇਜਪਾਲ ਸਿੰਘ ਢਿੱਲੋਂ, ਸ਼ਿੰਗਾਰਾ ਸਿੰਘ, ਹਰਨੇਕ ਸਿੰਘ ਬੱਧਨੀ ਖੁਰਦ, ਸਰਬਜੀਤ ਸਿੰਘ ਜੌਹਲ, ਅਮਰੀਕ ਸਿੰਘ ਵਿਰਕ, ਦਾਰਾ ਸਿੰਘ ਔਜਲਾ, ਸੁਖਵਿੰਦਰ ਸਿੰਘ ਦੁਸਾਂਝ ਤੇ ਗੁਰਦੁਆਰਾ ਕਰੇਗੀਬਰਨ ਦੇ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਹਾਜ਼ਰ ਸਨ।

No comments:

Post a Comment