March 11, 2012

ਡਾਲਟਨ ਮਗਿੰਟੀ ਵੱਲੋਂ ਹੋਲੀ ਦੀਆਂ ਵਧਾਈਆਂ



ਡਾਲਟਨ ਮਗਿੰਟੀ
ਟੋਰਾਂਟੋ, 11 ਮਾਰਚ - ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਇਥੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਇਸ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਭੇਜੀਆਂ ਹਨ। ਓਂਟਾਰੀਓ ਦੇ ਪ੍ਰੀਮੀਅਰ ਮਿਸਟਰ ਡਾਲਟਨ ਮਗਿੰਟੀ ਦੇ ਦਫਤਰ ਤੋਂ ਆਏ ਪ੍ਰੈੱਸ ਨੋਟ ਅਨੁਸਾਰ ਮਿਸਟਰ ਮਗਿੰਟੀ ਨੇ ਇਸ ਰੰਗਾਂ ਦੇ ਤਿਉਹਾਰ ਦੀਆਂ ਸ਼ੁੱਭਕਾਮਨਾਵਾਂ ਦਿੰਦਿਆਂ ਹਰ ਇਕ ਦੀ ਜ਼ਿੰਦਗੀ ਰੰਗੀਨ ਅਤੇ ਖੁਸ਼ੀਆਂ ਭਰੀ ਹੋਣ ਦੀ ਕਾਮਨਾ ਕੀਤੀ ਹੈ। ਇਸ ਤੋਂ ਇਲਾਵਾ ਐਮ. ਪੀ. ਸ: ਪਰਮ ਗਿੱਲ, ਸਾਬਕਾ ਐਮ. ਪੀ. ਸ: ਗੁਰਬਖਸ਼ ਸਿੰਘ ਮੱਲ੍ਹੀ ਨੇ ਵੀ ਹੋਲੀ ਦੀਆਂ ਸ਼ੁੱਭ ਕਾਮਨਾਵਾਂ ਭੇਜੀਆਂ ਹਨ।

No comments:

Post a Comment