March 27, 2012

PUNJABI VIRSA-2012

ਪੰਜਾਬੀ ਵਿਰਸਾ-2012 ਦਾ ਪਹਿਲਾ ਸ਼ੋਅ 7 ਨੂੰ ਨਿਊਯਾਰਕ 'ਚ

ਨਿਊਯਾਰਕ, 27 ਮਾਰਚ - ਵਾਰਿਸ ਭਰਾਵਾਂ ਵੱਲੋਂ ਅਮਰੀਕਾ ਵਿਚ 'ਪੰਜਾਬੀ ਵਿਰਸਾ 2012' ਦੀ ਸ਼ੁਰੂਆਤ 7 ਅਪ੍ਰੈਲ ਨੂੰ ਕੀਤੇ ਜਾ ਰਹੇ ਸ਼ੋਅ ਦੁਆਰਾ ਕੀਤੀ ਜਾ ਰਹੀ ਹੈ। ਰਾਜਵੀਰ ਐਂਟਰਟੇਨਮੈਂਟ ਵੱਲੋਂ ਇਹ ਸ਼ੋਅ ਯੌਰਕ ਕਾਲਜ, ਨਿਊਯਾਰਕ ਵਿਚ ਕਰਵਾਇਆ ਜਾ ਰਿਹਾ ਹੈ। ਪ੍ਰਮੋਟਰ ਲਖਵੀਰ ਜੌਹਲ ਦਾ ਕਹਿਣਾ ਹੈ ਕਿ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗਤਾਰ ਵੱਲੋਂ ਪੰਜਾਬੀ ਗਾਇਕੀ ਵਿਚ ਪਾਈਆਂ ਸਾਫ-ਸੁਥਰੀਆਂ ਅਤੇ ਮੌਲਿਕ ਪੈੜਾਂ ਸਦਕਾ ਸਰੋਤਿਆਂ ਵਿਚ ਇਸ ਸ਼ੋਅ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਲੜੀ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ 29 ਮਈ ਤੱਕ ਚਲੇਗੀ

No comments:

Post a Comment