April 28, 2012

ਉਪ-ਰਾਸ਼ਟਰਪਤੀ ਪਦ ਦੀ ਦੌੜ ਵਿਚ ਨਹੀਂ-ਬੌਬੀ ਜਿੰਦਲ

ਹਿਊਸਟਨ, 28 ਅਪ੍ਰੈਲ (ਏਜੰਸੀਆਂ)-ਨਿੱਕੀ ਹੈਲੇ ਤੋਂ ਬਾਅਦ ਬੌਬੀ ਜਿੰਦਲ ਦੂਜੇ ਭਾਰਤੀ ਅਮਰੀਕੀ ਗਵਰਨਰ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਉਹ ਰਿਪਬਲਿਕਨ ਪਾਰਟੀ ਦੀ ਤਰਫੋਂ ਰਾਸ਼ਟਰਪਤੀ ਪਦ ਦੇ ਸੰਭਾਵੀ ਦਾਅਵੇਦਾਰ ਮਿਟ ਰੋਮਨੀ ਦੇ ਨਾਲ ਉੱਪ ਰਾਸ਼ਟਰਪਤੀ ਪਦ ਦੀ ਦੌੜ ਵਿਚ ਨਹੀਂ ਹਨ। ਜਿੰਦਲ ਨੂੰ ਹਾਲ ਵਿਚ ਹੀ ਲੁਸੀਆਨਾ ਦੇ ਗਵਰਨਰ ਪਦ ਦੇ ਦੂਜੇ ਕਾਰਜਕਾਲ ਲਈ ਫਿਰ ਤੋਂ ਚੁਣਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਿਟ ਰੋਮਨੀ ਦੇ ਉਪਰਾਸ਼ਟਰਪਤੀ ਉਮੀਦਵਾਰ ਦੇ ਤੌਰ 'ਤੇ ਖੜੇ ਹੋਣ ਵਿਚ ਕੋਈ ਦਿਲਚਸਪੀ ਨਹੀਂ ਹੈ।

No comments:

Post a Comment