May 13, 2012

ਚਰਨਜੀਤ ਮਹੇੜੂ ਅਲਬਰਟਾ ਸਰਕਾਰ ਵੱਲੋਂ ਸਨਮਾਨਿਤ


ਕੈਲਗਰੀ ਪੁਲਿਸ ਅਫਸਰ ਚਰਨਜੀਤ ਸਿੰਘ ਮਹੇੜੂ ਨੂੰ ਮੰਤਰੀ ਜੌਨਾਥਨ ਡੈਨਿਸ ਅਲਬਰਟਾ 
ਸਰਕਾਰ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕਰਦੇ ਹੋਏ।

ਕੈਲਗਰੀ, 12 ਮਈ - ਅਲਬਰਟਾ ਕਾਨੂੰਨ ਮੰਤਰਾਲੇ ਵੱਲੋਂ ਕੈਲਗਰੀ ਵਿਖੇ ਕਰਵਾਏ 21ਵੇਂ ਸਾਲਾਨਾ ਜੁਰਮ ਰੋਕੂ ਸਮਾਗਮ ਵਿਚ ਪੰਜਾਬੀ ਮੂਲ ਦੇ ਕੈਲਗਰੀ ਪੁਲਿਸ ਅਫਸਰ ਸ: ਚਰਨਜੀਤ ਸਿੰਘ ਮਹੇੜੂ ਨੂੰ ਉਨ੍ਹਾਂ ਦੀਆਂ ਜੁਰਮ ਰੋਕਣ ਲਈ ਕੀਤੀਆਂ ਕੋਸ਼ਿਸ਼ਾਂ ਕਰਕੇ ਅਲਬਰਟਾ ਸਰਕਾਰ ਵੱਲੋਂ ਕਾਨੂੰਨ ਮੰਤਰੀ ਜੌਨਾਥਨ ਡੈਨਿਸ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਸਮਾਗਮ ਨੂੰ ਸੰਬੋਧਨ ਕਰਦਿਆਂ ਮੰਤਰੀ ਡੈਨਿਸ ਨੇ ਕਿਹਾ ਕਿ ਜਿਸ ਤਰ੍ਹਾਂ ਇਸ ਪੁਲਿਸ ਅਫਸਰ ਨੇ ਜੁਰਮ ਨੂੰ ਰੋਕਣ, ਘਰੇਲੂ ਝਗੜਿਆਂ ਨੂੰ ਰੋਕਣ, ਅੱਤਿਆਚਾਰ, ਬਜ਼ੁਰਗਾਂ ਵਿਰੁੱਧ ਹੋਣ ਵਾਲੇ ਜੁਰਮ ਅਤੇ ਬੇਈਮਾਨੀ ਕਰਨ ਵਾਲੇ ਅਨਸਰਾਂ ਤੋਂ ਸੁਚੇਤ ਕਰਨ ਵਾਸਤੇ ਕੀਤੇ ਉਪਰਾਲਿਆਂ ਲਈ ਇਹ ਸਨਮਾਨ ਅਲਬਰਟਾ ਸਰਕਾਰ ਨੇ ਇਨ੍ਹਾਂ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਪੁਲਿਸ ਅਫਸਰ ਇਸੇ ਤਰ੍ਹਾਂ ਚੰਗੀਆਂ ਸੇਵਾਵਾਂ ਨਿਭਾਉਣ। ਇਥੇ ਇਹ ਦੱਸਣਯੋਗ ਹੈ ਕਿ ਪੁਲਿਸ ਅਫਸਰ ਚਰਨਜੀਤ ਸਿੰਘ ਮਹੇੜੂ ਦਾ ਪੰਜਾਬ ਅੰਦਰ ਪਿੰਡ ਮਿਰਜ਼ਾਪੁਰ ( ਨੇੜੇ ਬੁੱਲੋਵਾਲ) ਜ਼ਿਲ੍ਹਾ ਹੁਸ਼ਿਆਰਪੁਰ ਹੈ।

No comments:

Post a Comment