August 26, 2012

ਐਡਮਿੰਟਨ 'ਚ 'ਰੰਗ ਪੰਜਾਬ ਦੇ' ਅੱਜ

ਐਡਮਿੰਟਨ, 25 ਅਗਸਤ, 2012 - ਰੂਰਲ ਹੈਰੀਟੇਜ ਐਂਡ ਸਪੋਰਟਸ ਕਲੱਬ ਆਫ ਅਲਬਰਟਾ ਵੱਲੋਂ 'ਰੰਗ ਪੰਜਾਬ ਦੇ' ਪ੍ਰੋਗਰਾਮ 26 ਅਗਸਤ ਨੂੰ ਫੈਸਟੀਵਲ ਪਲੇਸ, ਸ਼ੇਰਵੁੱਡ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਬੰਧਕ ਕੁਲਦੀਪ ਕੌਰ ਧਾਲੀਵਾਲ ਤੇ ਰਘਵੀਰ ਬਿਲਾਸਪੁਰੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਦੋ ਭਾਗਾਂ ਵਿਚ ਵੰਡਿਆ ਗਿਆ ਹੈ, ਜਿਸ ਦਾ ਪਹਿਲਾ ਭਾਗ ਸਿੱਖ ਇਤਿਹਾਸ ਵਿਚ ਮਹਾਨ ਸਿੱਖ ਬੀਬੀਆਂ, ਮਾਤਾਵਾਂ ਨੂੰ ਸਮਰਪਿਤ ਹੋਵੇਗਾ ਅਤੇ ਦੂਸਰਾ ਭਾਗ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਨਾਲ ਸਜਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਸ਼੍ਰੋਮਣੀ ਬਾਲ ਸਾਹਿਤਕਾਰ ਕੰਵਲਜੀਤ ਨੀਲੋਂ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ।

No comments:

Post a Comment