ਨਿਊਯਾਰਕ, 12 ਜੁਲਾਈ (ਸੁਰਿੰਦਰ ਸੋਹਲ)-ਅਮਰੀਕਾ ਦੇ ਆਜ਼ਾਦੀ ਦਿਵਸ 'ਤੇ ਵਾਸ਼ਿੰਟਨ ਡੀ. ਸੀ. 'ਚ ਹੋਈ ਪਰੇਡ 'ਚ ਵੱਖ-ਵੱਖ ਭਾਈਚਾਰਿਆਂ ਵਲੋਂ ਸ਼ਿਰਕਤ ਕੀਤੀ ਗਈ, ਜਿਨ੍ਹਾਂ 'ਚ ਪੰਜਾਬੀਆਂ ਦੀ ਵੀ ਭਾਰੀ ਗਿਣਤੀ 'ਚ ਸ਼ਮੂਲੀਅਤ ਦਾ ਸਮਾਚਾਰ ਹੈ। ਇੰਡੀਪੈਂਡੈਂਟ ਸਟਰੀਟ ਤੋਂ ਸ਼ੁਰੂ ਹੋਈ ਪਰੇਡ 18ਵੀਂ ਸਟਰੀਟ 'ਤੇ ਜਾ ਕੇ ਖ਼ਤਮ ਹੋਈ। ਪਰੇਡ ਦੌਰਾਨ ਭੰਗੜੇ ਦਾ ਪ੍ਰਦਰਸ਼ਨ ਪ੍ਰਭਾਵਸ਼ਾਲੀ ਰਿਹਾ। ਸਿੱਖਾਂ ਵਲੋਂ ਨੀਲੀਆਂ ਪਗੜੀਆਂ ਤੇ ਔਰਤਾਂ ਵਲੋਂ ਨੀਲੇ ਦੁਪੱਟਿਆਂ ਦੇ ਜਲੌਅ ਨੇ ਪਰੇਡ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ। ਅਮਰੀਕੀ ਅਧਿਕਾਰੀਆਂ ਨੇ ਪੰਜਾਬੀ ਬੱਚਿਆਂ ਵਲੋਂ ਦਿਖਾਏ ਕਲਾਮਈ ਪ੍ਰਦਰਸ਼ਨ ਦੀ ਰੱਜ ਕੇ ਪ੍ਰਸੰਸਾ ਕੀਤੀ।
No comments:
Post a Comment