July 12, 2011

ਭਾਰਤੀ ਕੌਂਸਲ ਜਨਰਲ ਨੇ ਗੁਰੂ ਘਰ ਮੱਥਾ ਟੇਕਿਆ

ਮੈਲਬੌਰਨ, 12 ਜੁਲਾਈ (ਸਰਤਾਜ ਸਿੰਘ ਧੌਲ)-ਭਾਰਤੀ ਕੌਂਸਲਖਾਨੇ ਦੇ ਨਵ-ਨਿਯੁਕਤ ਹਾਈ ਕਮਿਸ਼ਨ ਡਾ: ਸੁਭਾਕਾਂਤਾ ਬੇਹੇਰਾ ਨੇ ਗੁਰੂ ਘਰ ਬਲੈਕਬਰਨ ਵਿਖੇ ਮੱਥਾ ਟੇਕਿਆ ਅਤੇ ਕੀਰਤਨ ਦਾ ਅਨੰਦ ਮਾਣਿਆ। ਡਾ: ਬੇਹੇਰਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਬੜੀ ਤਨਦੇਹੀ ਨਾਲ ਨਿਭਾਉਣਗੇ ਅਤੇ ਭਾਰਤੀ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸਦਾ ਯਤਨਸ਼ੀਲ ਰਹਿਣਗੇ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ: ਦਵਿੰਦਰ ਸਿੰਘ ਬੇਦੀ, ਮੀਤ ਪ੍ਰਧਾਨ ਐਸ. ਪੀ. ਸਿੰਘ, ਜੰਗ ਪੰਨੂੰ, ਪਰਮਜੀਤ ਸਿੰਘ ਜਸਵਾਲ ਆਦਿ ਨੇ ਕੌਂਸਲ ਜਨਰਲ ਦਾ ਸਨਮਾਨ ਕੀਤਾ।

No comments:

Post a Comment