July 12, 2011

ਸੱਲ੍ਹਾਂ ਓਵਰਸੀਜ਼ ਵੈਲਫ਼ੇਅਰ ਸੁਸਾਇਟੀ ਦੀ ਸਰਵ-ਸੰਮਤੀ ਨਾਲ ਚੋਣ

ਨਿਊਯਾਰਕ, 12 ਜੁਲਾਈ (ਸੁਰਿੰਦਰ ਸੋਹਲ)-ਸੱਲ੍ਹਾਂ ਵੈਲਫੇਅਰ ਸੁਸਾਇਟੀ ਦੀ ਹੋਟਲ ਰਾਇਲ ਇੰਡੀਆ ਪੈਲੇਸ ਵਿਖੇ ਮੀਟਿੰਗ ਹੋਈ ਜਿਸ ਵਿਚ ਸਮੁੱਚੇ ਮੈਂਬਰਾਂ ਨੇ ਸਰਵਸੰਮਤੀ ਨਾਲ ਲਖਵੀਰ ਸਿੰਘ ਲਾਡੀ ਨੂੰ ਸੁਸਾਇਟੀ ਦਾ ਪ੍ਰਧਾਨ ਨਿਯੁਕਤ ਕੀਤਾ। ਪਹਿਲਾਂ ਤੋਂ ਚੱਲੇ ਆ ਰਹੇ ਚੇਅਰਮੈਨ ਮਸਤਾਨ ਸਿੰਘ ਨੂੰ ਫਿਰ ਤੋਂ ਚੇਅਰਮੈਨ ਬਣਾਇਆ ਗਿਆ ਤੇ ਜਨਰਲ ਸਕੱਤਰ ਨਰਦੀਪ ਸਿੰਘ ਨੂੰ ਬਣਾਇਆ ਗਿਆ। ਖਜ਼ਾਨਚੀ ਦੀ ਜ਼ਿੰਮੇਵਾਰੀ ਸੁਰਜੀਤ ਸਿੰਘ ਜੋਨੀ ਨੂੰ ਸੌਂਪੀ ਗਈ। ਸੁਸਾਇਟੀ ਦੇ ਬਾਕੀ ਅਹੁਦੇਦਾਰਾਂ 'ਚ ਉਪ-ਪ੍ਰਧਾਨ ਬਲਵਿੰਦਰ ਸਿੰਘ ਮੁਲਤਾਨੀ, ਉਪ-ਖਜ਼ਾਨਚੀ ਪ੍ਰਦੀਪ ਸਿੰਘ ਖਾਲਸਾ, ਉਪ-ਸਕੱਤਰ ਜਰਨੈਲ ਸਿੰਘ, ਮੀਡੀਆ ਇੰਚਾਰਜ ਸਤਿਪ੍ਰਕਾਸ਼ ਸਿੰਘ ਨੂੰ ਰਹਿਣ ਦਿੱਤਾ ਗਿਆ। ਉਨ੍ਹਾਂ ਨਾਲ ਤਜਿੰਦਰ ਸਿੰਘ ਸੱਲਾਂ ਨੂੰ ਵੀ ਇਹ ਜ਼ਿੰਮੇਵਾਰੀ ਸੌਂਪੀ ਗਈ। ਸਲਾਹਕਾਰਾਂ 'ਚ ਅਜੀਤ ਸਿੰਘ ਸੱਲ੍ਹਾਂ, ਲਖਵਿੰਦਰ ਸਿੰਘ, ਜਸਪਾਲ ਸਿੰਘ, ਪਲਵਿੰਦਰ ਸਿੰਘ ਗੋਲਡੀ, ਓਂਕਾਰ ਸਿੰਘ ਲਾਡੀ ਰੱਖੇ ਗਏ। ਸੁਸਾਇਟੀ ਦੇ ਸਰਪ੍ਰਸਤ ਜੱਥੇਦਾਰ ਤਾਰਾ ਸਿੰਘ, ਮਨਜੀਤ ਸਿੰਘ ਦਸੂਹਾ ਪ੍ਰਧਾਨ ਅਕਾਲੀ ਦਲ ਯੂ. ਐਸ. ਏ., ਬਲਦੇਵ ਸਿੰਘ ਸੱਲਾਂ ਇੰਡਿਆਨਾ, ਲਖਵਿੰਦਰ ਸਿੰਘ, ਸਾਹਿਬ ਸਿੰਘ, ਰਘਬੀਰ ਸਿੰਘ ਦਸੂਹਾ, ਬਲਵਿੰਦਰ ਸਿੰਘ, ਬਲਜੀਤ ਸਿੰਘ ਤੇ ਜਗਤਾਰ ਸਿੰਘ ਸਾਬਕਾ ਪ੍ਰਧਾਨ ਹੋਣਗੇ। ਮੀਟਿੰਗ 'ਚ ਨਿਰਮਲ ਸਿੰਘ ਨੂੰ ਅਗਲੀ ਵਾਰੀ ਦਾ ਪ੍ਰਧਾਨ ਵੀ ਐਲਾਨਿਆ ਗਿਆ।

No comments:

Post a Comment