August 21, 2011

ਐਡਵੋਕੇਟ ਖਟੜਾ ਦਾ ਐਬਟਸਫੋਰਡ 'ਚ ਸਨਮਾਨ

ਪ੍ਰਵਾਸੀ ਪੰਜਾਬੀਆਂ ਦੇ ਜ਼ਮੀਨ ਜਾਇਦਾਦ ਦੇ ਝਗੜਿਆਂ ਬਾਰੇ ਵਿਚਾਰ ਗੋਸ਼ਟੀ
ਐਬਟਸਫੋਰਡ, 20 ਅਗਸਤ (ਪ੍ਰੋ: ਗੁਰਵਿੰਦਰ ਸਿੰਘ ਧਾਲੀਵਾਲ)-ਸੁਪਰੀਮ ਕੋਰਟ ਆਫ ਇੰਡੀਆ ਦੇ ਐਡਵੋਕੇਟ ਅਤੇ ਪੰਜਾਬ ਤੇ ਹਰਿਆਣਾ ਬਾਰ ਐਸੋਸੀਏਸ਼ਨ ਦੇ ਸਾਬਕਾ ਉਪ-ਚੇਅਰਮੈਨ ਸ: ਭਰਪੂਰ ਸਿੰਘ ਖਟੜਾ ਦਾ ਸ਼ੇਰੇ-ਪੰਜਾਬ ਰੈਸਟੋਰੈਂਟ ਐਬਟਸਫੋਰਡ 'ਚ ਉਨ੍ਹਾਂ ਦੇ ਸਨੇਹੀਆਂ ਵੱਲੋਂ ਸਨਮਾਨ ਕੀਤਾ ਗਿਆ। ਸ: ਖਟੜਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਵਿਚ ਪ੍ਰਵਾਸੀਆਂ ਦੇ ਜ਼ਮੀਨ ਜਾਇਦਾਦ ਦੇ ਝਗੜੇ ਵੱਡੀ ਸਮੱਸਿਆ ਹਨ ਅਤੇ ਇਨ੍ਹਾਂ ਦੇ ਨਿਪਟਰੇ ਬਾਰੇ ਸੁਹਿਰਦ ਯਤਨਾਂ ਦੀ ਲੋੜ ਹੈ। ਸਮਾਗਮ ਵਿਚ ਹਾਜ਼ਰ ਵਿਅਕਤੀਆਂ ਵੱਲੋਂ ਉਠਾਏ ਮੁੱਦਿਆਂ ਕਾਰਨ ਇਹ ਇਕੱਤਰਤਾ ਵਿਚਾਰ ਗੋਸ਼ਟੀ ਹੋ ਨਿੱਬੜੀ। ਇਸ ਵਿਚ ਸ਼ਹਿਰ ਦੇ ਡਿਪਟੀ ਮੇਅਰ ਮਹਿੰਦਰ ਸਿੰਘ (ਮੋਅ) ਗਿੱਲ, ਸਾਬਕਾ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ (ਜਤੀ), ਸਿੱਧੂ, ਸਕੂਲ ਟਰੱਸਟੀ ਪ੍ਰੀਤ ਮਹਿੰਦਰ ਸਿੰਘ ਰਾਇ, ਲੋਕ ਵਿਰਸਾ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਂਤੀ ਸਰੂਪ, ਪੰਜਾਬੀ ਮੇਲ ਦੇ ਡਾਇਰੈਕਟਰ ਬਲਜਿੰਦਰ ਸਿੰਘ ਬਿੱਲ ਨੰਦਾ, ਦਵਿੰਦਰ ਸਿੰਘ ਬਰਾੜ ਬੀ. ਸੀ., ਬਲਿਊਬੇਰੀ ਗਰੋਵਰਜ਼ ਐਸੋਸੀਏਸ਼ਨ, ਮੁਖਤਿਆਰ ਸਿੰਘ ਤੂਰ, ਬਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸ਼ਖ਼ਸੀਅਤਾਂ ਨੇ ਹਿੱਸਾ ਲਿਆ।

No comments:

Post a Comment