ਟੋਰਾਂਟੋ, 20 ਅਗਸਤ (ਅੰਮ੍ਰਿਤਪਾਲ ਸਿੰਘ ਸੈਣੀ)-ਪੰਜਾਬ ਤੋਂ ਕੈਨੇਡਾ ਫੇਰੀ ਤੇ ਆਏ ਗੀਤਕਾਰ ਹਰਵਿੰਦਰ ਓਹੜਪੁਰੀ ਅਤੇ ਪੰਜਾਬੀ ਗਾਇਕ ਸੁਰਿੰਦਰ ਲਾਡੀ ਦਾ ਬੀਤੇ ਦਿਨੀਂ ਸਥਾਨਕ ਯੂਨਾਈਟਿਡ ਪੰਜਾਬੀ ਹੈਰੀਟੇਜ ਆਰਗੇਨਾਈਜ਼ੇਸ਼ਨ ਆਫ ਕੈਨੇਡਾ ਵੱਲੋਂ ਸਨਮਾਨ ਕੀਤਾ ਗਿਆ। ਸੈਂਚੁਰੀ ਟਵੰਟੀ ਵਨ ਦੇ ਦਫ਼ਤਰ ਵਿਚ ਕੀਤੇ ਗਏ ਸਮਾਗਮ ਵਿਚ ਸੰਸਥਾ ਦੇ ਪ੍ਰਧਾਨ ਸ: ਜਸਪਾਲ ਸਿੰਘ ਗਹੂੰਣੀਆ ਨੇ ਕਿਹਾ ਕਿ ਅਮੀਰ ਵਿਰਸੇ ਦੇ ਹੋ ਰਹੇ ਘਾਣ ਨੂੰ ਠੱਲ੍ਹ ਪਾਉਣ ਲਈ ਪੰਜਾਬੀ ਗਾਇਕਾਂ, ਗੀਤਕਾਰਾਂ ਸਮੇਤ ਹਰ ਪੰਜਾਬੀ ਬਣਦਾ ਯੋਗਦਾਨ ਪਾਵੇ। ਇਸ ਮੌਕੇ ਗੁਰਚਰਨ ਸਿੰਘ ਭੌਰਾ, ਜੈਸ ਗਰੇਵਾਲ, ਜਸਵੀਰ ਸਿੰਘ ਪਾਬਲਾ, ਗੁਰਦੀਪ ਸਿੰਘ ਚੇਰਾ, ਸੁਖਵਿੰਦਰ ਸਿੰਘ ਭੌਰਾ, ਰਜਿੰਦਰ ਸਿੰਘ, ਕੁਲਜੀਤ ਸਿੰਘ ਗਿੱਲ, ਮਲਕੀਤ ਸਿੰਘ ਸੈਣੀ, ਗੁਰਬਖਸ਼ ਸਿੰਘ ਭੰਡਾਲ ਅਤੇ ਹਰਵਿੰਦਰ ਸਿੰਘ ਡੁਲਕੂ ਹਾਜ਼ਰ ਸਨ।
No comments:
Post a Comment