ਐਚ. ਐਸ. ਲਾਅ ਦੇ ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਸ੍ਰੀ ਵਰਿੰਦਰ ਸ਼ਰਮਾ, ਕੌਂਸਲਰ ਰਣਜੀਤ ਧੀਰ, ਐਡਵੋਕੇਟ ਹਰੀ ਸਿੰਘ ਅਤੇ ਹੋਰ। ਤਸਵੀਰ : ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ, 3 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੀ ਮਸ਼ਹੂਰ ਲਾਅ ਫਰਮ ਐਚ. ਐਸ. ਲਾਅ ਐਂਡ ਨੋਟਰੀਜ਼ ਦੇ ਸਾਊਥਾਲ ਬਰਾਡਵੇਅ 'ਤੇ ਖੋਲ੍ਹੇ ਨਵੇਂ ਦਫ਼ਤਰ ਮੌਕੇ ਲੰਡਨ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਮੂਲੀਅਤ ਕਰਕੇ ਫਰਮ ਦੇ ਮਾਲਿਕ ਸ: ਹਰੀ ਸਿੰਘ ਨੂੰ ਵਧਾਈਆਂ ਪੇਸ਼ ਕੀਤੀਆਂ। ਇਸ ਮੌਕੇ ਬੋਲਦਿਆਂ ਸਥਾਨਿਕ ਐਮ. ਪੀ. ਸ੍ਰੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਐਚ. ਐਸ. ਲਾਅ ਲੰਡਨ ਦੀ ਅਜਿਹੀ ਫਰਮ ਹੈ, ਜਿਸ ਦੇ ਮਾਲਿਕ ਹਰੀ ਸਿੰਘ ਸਮਾਜ ਸੇਵਾ ਜ਼ਿਆਦਾ ਕਰਦੇ ਹਨ। ਈਲਿੰਗ ਕੌਂਸਲ ਦੇ ਲੀਡਰ ਜੂਲੀਅਨ ਬਿੱਲ ਨੇ ਕਿਹਾ ਕਿ ਹਰੀ ਸਿੰਘ ਨੇ ਹਮੇਸ਼ਾ ਲੋਕਾਂ ਦੇ ਭਲਾਈ ਵਾਲੀਆਂ ਹੀ ਸੇਵਾਵਾਂ ਦਿੱਤੀਆਂ ਹਨ। ਇਸ ਮੌਕੇ ਈਲੰਗ ਕੌਂਸਲ ਦੇ ਡਿਪਟੀ ਲੀਡਰ ਰਣਜੀਤ ਧੀਰ, ਸਲੋਹ ਦੇ ਸਾਬਕਾ ਮੇਅਰ ਜਗਜੀਤ ਸਿੰਘ ਗਰੇਵਾਲ, ਇੰਡੀਅਨ ਓਵਰਸੀਜ਼ ਕਾਂਗਰਸ ਲੰਡਨ ਦੇ ਪ੍ਰਧਾਨ ਸ੍ਰੀ ਦਰਸ਼ਨ ਕੱਲਣ, ਈਲੰਗ ਕੌਂਸਲ ਦੇ ਸਾਬਕਾ ਮੇਅਰ ਰਾਜਿੰਦਰ ਮਾਨ, ਨਰਪਾਲ ਸਿੰਘ ਸ਼ੇਰਗਿੱਲ, ਸਰਬਜੀਤ ਸਿੰਘ ਵਿਰਕ ਆਦਿ ਸ਼ਾਮਿਲ ਸਨ। ਲੰਡਨ ਦੀ ਮਸ਼ਹੂਰ ਲਾਅ ਫਰਮ ਐਚ. ਐਸ. ਲਾਅ ਨੇ ਸਾਊਥਾਲ ਵਿਖੇ ਖੋਲ੍ਹਿਆ ਨਵਾਂ ਦਫ਼ਤਰ।