News, Views and Information about NRIs.

A NRI Sabha of Canada's trusted source of News & Views for NRIs around the World.



February 7, 2012

Court overturns California gay marriage ban, appeal planned


SAN FRANCISCO (Reuters) - An appeals court on Tuesday foundCalifornia's gay marriage ban unconstitutional in a case that may lead to a showdown in the Supreme Court.
Supporters of the ban said they would appeal the judgment, calling it "out of step with every other federal appellate and Supreme Court decision." Their appeal is likely to keep gay marriage in the state on hold pending future proceedings.
But the lawyers who won the appeals court round called the decision a milestone, and outside City Hall in San Francisco, a center for gay rights, dozens of same-sex couples hugged and kissed in public, cheering the ruling.
"It means we are included in the American Dream," said Joe Capley-Alfano, who married his husband, Frank, in the summer of 2008, a window of legal same-sex marriage in California.
The majority in the 2-1 decision by the 9th U.S. Circuit Court of Appeals ruled that California's Proposition 8 ban did not further "responsible procreation," which was at the heart of the argument by the ban's supporters.
"Proposition 8 serves no purpose, and has no effect, other than to lessen the status and human dignity of gays and lesbians in California, and to officially reclassify their relationships as inferior to those of opposite-sex couples," the ruling reads.
But the appeals court did not address whether marriage was a fundamental right available to same-sex couples as well as heterosexuals, focusing instead specifically on Prop 8.
Some lawyers predicted that the narrow ruling would lead the Supreme Court to limit itself to deciding on the California measure or to refusing the case altogether.
Gay rights supporters have traveled a bumpy road since the first legal U.S. gay marriage was conducted in Massachusetts in 2004. Some courts and legislatures have extended those rights, but voters have consistently opposed gay marriage.
California, the most populous state, joined the vast majority of U.S. states in outlawing same-sex marriage in 2008, when voters passed the ban known as Proposition 8.
That socially conservative vote by a state more known for hippies and Hollywood was seen as a watershed by both sides of the so-called culture wars, and two gay couples responded by filing the legal challenge currently making its way through the federal courts.
A federal judge in San Francisco struck down Proposition 8 in 2010, and gay marriage opponents appealed that ruling to the 9th U.S. Circuit Court of Appeals.
Opponents of gay marriage have not decided whether to ask a larger 9th Circuit panel to hear the matter, or appeal directly to the Supreme Court, Andrew Pugno, general counsel for Protect Marriage and a lawyer on the team, said by email.
Court rules allow at least two weeks before a ruling takes effect, so same sex marriages cannot immediately resume in California, court spokesman Dave Madden said.
BROADER QUESTION NOT AT ISSUE
In the ruling, Judge Stephen Reinhardt focused on the unique circumstances of Prop 8 in California, and whether voters had a legally valid reason for passing it.
Backers of Prop 8 had said that it would advance better child-rearing, but Reinhardt said the only effect of the measure was to deny same-sex couples the right to describe their relationship as a "marriage."
"Proposition 8 therefore could not have been enacted to advance California's interest in childrearing or responsible procreation," he wrote, "for it had no effect on the rights of same-sex couples to raise children or on the procreative practices of other couples."
Judge Michael Daly Hawkins joined Reinhardt's opinion, while Judge N. Randy Smith dissented from the main constitutional findings. Hawkins and Reinhardt were appointed by Democrats, and Smith by a Republican.
"The optimal parenting rationale could conceivably be a legitimate governmental interest" for passing the gay marriage ban, wrote Smith. "I cannot conclude that Proposition 8 is 'wholly irrelevant' to any legitimate governmental interests."
Ted Boutrous, a lawyer on the anti-Prop 8 team, said at a news conference that the focus on California's specific circumstances might lead the Supreme Court to avoid the case.
"The way the court wrote the decision will make it that much harder for the proponents to getSupreme Court review," he said.
But Jesse Choper, a University of California, Berkeley, Constitutional law professor disagreed that the ruling would affect whether the high court took the case. However, the Supreme Court justices also might prefer a chance to limit any ruling to California, he said.
About 40 of the 50 U.S. states had outlawed gay marriage before a California state court ruled in 2008 that a ban was unconstitutional, leading to a summer of gay marriages. But California voters that November decided to change the state constitution to limit marriage to a man and woman.
That provoked some gay rights activists to take a matter that had been waged on a state-by-state basis to federal court, essentially staking the entire agenda on one case.
The U.S. Supreme Court is seen as a more conservative body than the lower courts that have been considering the case. Should the high court eventually decide to hear the case, much may depend on Anthony Kennedy, a Republican-appointed justice who has written important pro-gay rights decisions but has not explicitly endorsed gay marriage.
Six states - New York, Massachusetts, Connecticut, Vermont, New Hampshire and Iowa - allow gay marriage, as does Washington, D.C. In addition, about 18,000 same-sex couples married in California during the summer of legalization in 2008, and their unions are valid regardless of the outcome of the Prop 8 case.
New Jersey, Maryland and Washington state are considering legislation to legalize same-sex marriage, and gay rights activists in Maine say they plan to bring the issue to voters in a referendum in that state.

Gas prices could leap by up to 20 cents a litre in Canada


When Canadians head out on road trips this spring and summer, they can expect gas prices to take a bigger bite out of their wallets. But energy experts on this side of the border are divided over whether these hikes will be as high as U.S. motorists are bracing for.
Media reports Monday out of the U.S. were suggesting gas prices could rise in some areas this spring by up to 60 cents per gallon (roughly equal to 15 cents per litre). But Calgary-based petroleum industry analyst Michael Ervin sees nothing to suggest hikes of that magnitude in Canada.
Instead, he's predicting "modest" increases of about five to 10 cents per litre — "much much less than what we had become accustomed to seeing prior to the slump in the North American and global economy."
Every year, gas prices tend to rise when warmer weather and school vacations lure more people onto the highways and energy experts are expecting the same pricing habits this spring and summer.
But for analysts like Ervin, vice-president of the Kent Group in Calgary, there are a couple of factors that could mitigate against that increase this year.
"One is that we're unlikely to see much in the way of change in crude prices between now and mid-year. "
And considering "what is really still a tenuous global economy," Ervin doesn't expect OPEC will make any "rash moves" to tighten production and raise crude prices.
Overall demand for gasoline is still soft following the recession that began in 2008, and Ervin expects that refinery production is going to "quite easily keep up with seasonal higher demand for gasoline."
Whatever happens at the pump this summer, don't expect prices to be uniform across the country.
Ervin's not expecting much more than a four- to seven-cent hike this spring and summer, as "refiner margins in Western Canada have been fairly robust because of less expensive crude oil."
Another factor that could come into play is surplus gas in Europe, something Ervin sees keeping wholesale gasoline prices relatively depressed throughout the spring and summer.
"As bad news as it is for refineries, given the spare capacity and low refiner margins, that does add up to good news for consumers."
On the other hand, at GasBuddy.com, a website that gives consumers in Canada and the U.S. the chance to find the lowest reported gas prices in their communities, co-founder Jason Toews is expecting somewhat higher hikes in Canada later this year.
"I think we're going to see a peak of around $1.40 in May," he said in an interview from Regina.
The $1.40 price would represent an increase of almost 20 cents over GasBuddy's reported national average of nearly $1.22 per litre on Monday.
Toews sees the global supplies of crude tightening, and notes more cars are on the roads in China and India, fuelling increased demand for gasoline.
"The market for crude oil is a global one, and what happens in different parts of the world definitely impacts other parts of the world."
He expects crude prices and the "seemingly improving economy" to play into the higher prices Canadians will see at the pumps as demand for gas comes back.
While GasBuddy's average Canadian gasoline price sits at almost $1.22, the regional variations are stark: from $1.02 in Alberta to $1.39 in the Northwest Territories.
Even within cities, the price differences can be noticeable: in Toronto on Monday, reported prices ranged from $1.18 to $1.29.
Some Toronto gas stations change their prices two, three and four times a day, depending on things like rush hour or what their competitors may be doing, saysToews.
Toews doesn't expect prices of $1.40 a litre to have a noticeable impact on people's driving habits, but predicts that could change if they rose by another dime.
"I think $1.50 is the next magical barrier."
Beyond the predictable factors that could influence gas prices, there are other unknowns that could come into play.
"There's always the potential for things to explode in the Middle East," said Toews. "A lot of oil-producing countries in the world are not that politically stable."
Hurricanes can also wreak havoc, particularly if they strike the U.S. Gulf Coast, which has 25 per cent of the U.S. refining capacity.
While gas price hikes seem inevitable for the spring and summer, Toews doesn't expect them to remain at that level throughout the year.
"Gas prices are a very seasonal thing, and we always see higher prices in the summer than we do in the winter."

Forest cover up by 100 sq-km in Punjab


New Delhi, February 7
Grain bowl Punjab recorded a 100-sq km increase in the forest cover, leading the 15 states which collectively registered aggregate increase of 500 sq-km in the country that otherwise showed a decline of 367 sq km since the last survey in 2009, says the India State of Forest Report, 2011.
As per the biennial assessment report released today, the forest and tree cover in the country stands at 78.29 million hectares, 23.81 per cent of the geographical area. This includes 2.54 per cent very dense forest, 9.76 per cent moderately dense forest and 8.75 open forest. The tree cover in the country is 2.76 per cent.
While 15 states registered increase of 500 sq-km in forest cover, 12 states and Union Territories, mainly from the northeast, showed a decline of 867 sq km.
The survey, flaunted by the government as the most authoritative assessment of the country's forest cover, however, does not make any effort to differentiate natural forest from plantations in the open forest category. The figures also indicate that the country will not be able to achieve its self-set goal of 33 per cent forest cover by 2012.
The Ministry of Environment and Forest officials admit that if "we are able to complete Green India Mission successfully in next 10 years, India may be able to bring 29 per cent area under green cover".
Meanwhile, apart from Punjab, gainers in the list also include Haryana (14 sq-km), Himachal (11 sq-km), Jammu and Kashmir (two sq-km), Jharkhand (83 sq-km), Rajasthan (51 sq-km), Orissa (48 sq-km), Tamil Nadu (74 sq-km) and Andaman and Nicobar Islands (62 sq-km).
The nature of the green cover in agrarian states Punjab and Haryana though has the potential to worry environmentalists. A majority of the 100 sq-km increase in Punjab is due to enhanced agro-forestry and plantations like poplar and eucalyptus-monoculture cash crops-highly cyclic and discredited by environmentalists for impoverishing soil and causing erosion in the long run.
Environment Secretary T. Chatterjee says Punjab's 100 sq-km increase is due to enhanced plantation activities undertaken in the recent past by the state Forest Department and spurt in agro-forestry practices.
Appreciative of the state government's efforts, he says that agro-forestry practices have great economic potential and since plantations are outside the forest area and largely on degraded land, they do not harm the biodiversity or top soil in any way". 

ਮਹਾਰਾਣੀ ਐਲਿਜ਼ਾਬੈਥ ਦੀ 60ਵੀਂ ਤਾਜਪੋਸ਼ੀ ਸਬੰਧੀ ਸਰਕਾਰੀ ਪੱਧਰ ਦਾ ਸਮਾਗਮ ਜੂਨ 'ਚ



ਮਹਾਰਾਣੀ ਐਲਿਜ਼ਾਬੈਥ ਸਕੂਲੀ ਬੱਚਿਆਂ ਨਾਲ।
ਲੰਡਨ 7 ਫਰਵਰੀ - ਬਰਤਾਨੀਆਂ ਦੀ ਮਹਾਰਾਣੀ ਐਲਿਜਾਬੈਥ ਦੂਜੀ ਦੀ 60ਵੀਂ ਤਾਜਪੋਸ਼ੀ ਵਰ੍ਹੇ ਗੰਢ ਕੱਲ੍ਹ ਬਰਤਾਨੀਆਂ ਦੇ ਵੱਖ ਵੱਖ ਹਿੱਸਿਆ ਵਿੱਚ ਮਨਾਈ ਗਈ ਜਿਸ ਦੌਰਾਨ ਮਹਾਰਾਣੀ ਨੇ ਸਕੂਲੀ ਬੱਚਿਆਂ ਨਾਲ ਆਪਣਾ ਦਿਨ ਮਨਾਇਆ ਅਤੇ ਉਥੇ ਲੰਡਨ ਵਿੱਚ ਤੋਪਾਂ ਦੀ ਸਲਾਮੀ ਦਿੱਤੀ ਗਈ।
ਇਸ ਮੌਕੇ ਮਹਾਰਾਣੀ ਨੇ ਕਿਹਾ ਕਿ ਉਹ ਇਕ ਵਾਰ ਫਿਰ ਖੁਦ ਨੂੰ ਲੋਕਾਂ ਦੀ ਸੇਵਾ ਦੇ ਲਈ ਸਮਰਪਿਤ ਕਰ ਰਹੀ ਹੈ। ਤਾਜਪੋਸ਼ੀ ਦੀ ਗੋਲਡਨ ਜੁਬਲੀ ਸਬੰਧੀ ਸਰਕਾਰੀ ਸਮਾਗਮ ਜੂਨ 2012 ਵਿੱਚ ਕਰਵਾਇਆ ਜਾਵੇਗਾ। ਯਾਦ ਰਹੇ ਬਰਤਾਨੀਆਂ ਦੀ ਮਹਾਰਾਣੀ ਐਲਿਜਾਬੈਥ ਦੂਜੀ ਕੇਵਲ 25 ਸਾਲਾਂ ਦੀ ਉਮਰ ਵਿਚ ਜਦੋਂ ਬਰਤਾਨੀਆਂ ਦੀ ਮਹਾਰਾਣੀ ਬਣੀ ਉਸ ਸਮੇਂ ਉਹ ਕੀਨੀਆ ਵਿਚ ਛੁੱਟੀਆਂ ਗੁਜ਼ਾਰ ਰਹੀ ਸੀ। ਉਸ ਸਮੇਂ ਮਹਾਰਾਣੀ ਐਲਿਜਾਬੈਥ ਦੇ ਵਿਆਹ ਨੂੰ ਸਿਰਫ 5 ਸਾਲ ਹੋਏ ਸਨ ਅਤੇ ਉਹ ਮਹਾਰਾਜਾ ਜਾਰਜ ਪੰਚਮ ਦੀ ਥਾਂ 'ਤੇ ਅਫਰੀਕਾ ਦੇ ਦੌਰੇ 'ਤੇ ਸੀ, ਜਿੱਥੋਂ ਉਹਨਾਂ ਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਜਾਣਾ ਸੀ। ਬ੍ਰਿਟੇਨ ਦੀ ਮਹਾਰਾਣੀ 85 ਸਾਲ ਦੀ ਹੋ ਚੁੱਕੀ ਹੈ। ਉਸ ਦੇ ਰਾਜ ਕਾਲ ਮੌਕੇ ਬਰਤਾਨੀਆਂ ਦੇ 11 ਪ੍ਰਧਾਨ ਮੰਤਰੀ ਬਦਲੇ ਹਨ ਅਤੇ ਡੇਵਿਡ ਕੈਮਰੂਨ 12ਵੇਂ ਪ੍ਰਧਾਨ ਮੰਤਰੀ ਹਨ।

ਬਰਫਬਾਰੀ ਕਾਰਨ ਪੂਰੇ ਯੂਰਪ 'ਚ ਜਨ-ਜੀਵਨ ਪ੍ਰਭਾਵਿਤ




ਰੋਮ ਸ਼ਹਿਰ ਵਿਚ ਪੈ ਰਹੀ ਬਰਫ਼ਬਾਰੀ ਅਤੇ ਰੋਮ ਦੇ ਰੇਲਵੇ ਸਟੇਸ਼ਨ 'ਤੇ ਖੜ੍ਹੀਆਂ ਰੇਲ ਗੱਡੀਆਂ ਦਿਖਾਈ ਦੇ ਰਹੀਆਂ ਹਨ। 
ਰੋਮ (ਇਟਲੀ) 7 ਫਰਵਰੀ - ਜਿਥੇ ਪੂਰੇ ਯੂਰਪ ਦਾ ਠੰਢ ਨੇ ਬੁਰਾ ਹਾਲ ਕੀਤਾ ਹੋਇਆ ਹੈ, ਉਥੇ ਇਟਲੀ ਇਸ ਦੀ ਲਪੇਟ ਵਿਚ ਆਇਆ ਹੋਇਆ ਚੰਗੀ ਤਰ੍ਹਾਂ ਨਜ਼ਰ ਆਉਂਦਾ ਹੈ। ਇਕ ਪਾਸੇ ਠੰਢ ਨੇ ਵੱਟ ਕੱਢੇ ਹੋਏ ਹਨ, ਦੂਜੇ ਪਾਸੇ ਕਈ ਸਟੇਟਾਂ ਵਿਚ ਬਿਜਲੀ ਵੀ ਪਿਛਲੇ ਤਿੰਨ ਦਿਨਾਂ ਤੋਂ ਗੁਲ ਹੈ। ਦੂਜੇ ਪਾਸੇ ਈਰਾਨ ਅਤੇ ਰੂਸ ਵੱਲੋਂ ਗੈਸ ਦੀ ਸਪਲਾਈ ਰੋਕੇ ਜਾਣ ਕਰਕੇ ਰਸੋਈ ਗੈਸ ਦਾ ਵੀ ਇਟਲੀ ਵਿਚ ਸੰਕਟ ਗੰਭੀਰ ਹੋਇਆ ਪਿਆ ਹੈ, ਜਿਸ ਨਾਲ ਇਟਲੀ ਦੇ ਲਗਭਗ ਇਕ ਲੱਖ ਬਾਰਾਂ ਹਜ਼ਾਰ ਘਰ ਪ੍ਰਭਾਵਿਤ ਹੋ ਸਕਦੇ ਹਨ। ਇਟਲੀ ਵਿਚ ਪਿਛਲੇ ਪੰਜ ਦਿਨਾਂ ਤੋਂ ਲਗਾਤਾਰ ਪੈ ਰਹੀ ਬਰਫ ਨੇ ਪੂਰੇ ਇਟਲੀ 'ਤੇ ਇਕ ਚਿੱਟੀ ਚਾਦਰ ਦੀ ਪਰਤ ਪਾ ਦਿੱਤੀ ਹੈ। ਅੱਜ ਸਰਕਾਰ ਨੇ ਇਕ ਹਫਤੇ ਲਈ ਐਮਰਜੈਂਸੀ ਦਾ ਸਰਕਾਰੀ ਐਲਾਨ ਕਰ ਦਿੱਤਾ ਹੈ, ਜਿਸ ਦੇ ਤਹਿਤ ਸਕੂਲ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ ਅਤੇ ਕੁਝ ਕੁ ਖਾਸ ਸਰਕਾਰੀ ਅਦਾਰੇ ਹੀ ਖੁੱਲ੍ਹੇ ਰਹਿਣਗੇ, ਰੇਲ ਆਵਾਜਾਈ ਦੀਆਂ ਵੀ 60 ਪ੍ਰਤੀਸ਼ਤ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਲੋਕਲ ਤੇ ਹੋਰ ਲੰਬੇ ਰੂਟ ਦੀ ਬੱਸ ਸਰਵਿਸ ਨੂੰ ਬੰਦ ਕਰ ਦਿੱਤਾ ਗਿਆ ਹੈ। ਉਰਬੀਨੇ ਵਿਚ ਬੀਤੇ ਦਿਨੀਂ ਹੋਈ ਬਰਫਬਾਰੀ ਨਾਲ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਬਰਫ ਨਾਲ ਢਕੀਆਂ ਗਈਆਂ ਅਤੇ ਲੋਕ ਘਰਾਂ ਵਿਚ ਫਸ ਗਏ। ਇਕ ਮੀਟਰ ਦੇ ਕਰੀਬ ਹੋਈ ਬਰਫਬਾਰੀ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਕੜਾਕੇ ਦੀ ਠੰਢ ਕਾਰਨ ਇਟਲੀ ਵਿਚ ਤਕਰੀਬਨ 25 ਵਿਅਕਤੀਆਂ ਦੀ ਮੌਤ ਹੋ ਗਈ ਦੱਸੀ ਜਾਂਦੀ ਹੈ, ਜਿਸ ਤਹਿਤ ਸੱਤ ਵਿਅਕਤੀ ਇਕੱਲੇ ਰੋਮ ਵਿਚ ਹੀ ਠੰਢ ਨਾਲ ਮਰ ਗਏ। ਅਗਲੇ 24 ਤੋਂ 36 ਘੰਟਿਆਂ ਦੌਰਾਨ ਏਮੀਲੀਆ ਰੋਮਾਨਾ, ਮਾਰਕੇ, ਉਮਬਰੀਆ, ਆਬਰੂਸੋ, ਮੋਲੀਸੇ, ਕੰਪਾਨੀਆ, ਤੋਸਕਾਨਾ, ਲਾਸੀਉ ਦੇ ਮੱਧ ਭਾਗ ਵਿਚ ਖਰਾਬ ਮੌਸਮੀ ਐਮਰਜੈਂਸੀ ਦੀ ਘੋਸ਼ਣਾ ਮੁੜ ਕੀਤੀ ਗਈ ਹੈ। ਰੋਮ ਸ਼ਹਿਰ ਦੇ ਮੇਅਰ ਅਤੇ ਵਿੱਤ ਮੰਤਰੀ ਕੋਰਾਦੋ ਪਾਸੇਰਾ ਵੱਲੋਂ ਜਾਰੀ ਕੀਤੀ ਗਈ ਸੰਕਟਕਾਲੀਨ ਸਥਿਤੀ ਦੌਰਾਨ ਸ਼ਹਿਰ ਵਾਸੀਆਂ ਤੋਂ ਹਰ ਤਰ੍ਹਾਂ ਦੀ ਸਰਕਾਰ ਨੂੰ ਲੋੜੀਂਦੀ ਮਦਦ ਦੀ ਆਸ ਕੀਤੀ ਗਈ ਹੈ।

ਕੈਨੇਡਾ 'ਚ ਪਿੰਗਲਵਾੜਾ ਸੁਸਾਇਟੀ ਦੇ ਸਿਲਵਰ ਜੁਬਲੀ ਸਮਾਗਮ


ਲੋਕ ਭਗਤ ਪੂਰਨ ਸਿੰਘ ਦੇ 'ਪ੍ਰਕਿਰਤੀ ਬਚਾਉ ਸਿਧਾਂਤ' ਅਪਨਾਉਣ-ਡਾ: ਇੰਦਰਜੀਤ ਕੌਰ

ਪਿੰਗਲਵਾੜਾ ਦੇ ਮੁਖੀ ਡਾ: ਇੰਦਰਜੀਤ ਕੌਰ ਨਾਲ ਹਾਜ਼ਰ ਸ਼ਖਸੀਅਤਾਂ।
ਵੈਨਕੂਵਰ 7 ਫਰਵਰੀ - ਸ੍ਰੀ ਅੰਮ੍ਰਿਤਸਰ ਵਿਚ 1957 ਵਿਚ ਬਣੇ ਪਿੰਗਲਵਾੜਾ ਨੂੰ ਸਮਰਪਿਤ ਕੈਨੇਡਾ ਦੀ ਧਰਤੀ 'ਤੇ 1987 ਵਿਚ ਬਣੀ ਸੁਸਾਇਟੀ ਦੇ ਸਿਲਵਰ ਜੁਬਲੀ ਸਮਾਗਮਾਂ ਦੀ ਲੜੀ ਵਿਚ ਐਬਟਸਫੋਰਡ ਵਿਖੇ ਪ੍ਰਭਾਵਸ਼ਾਲੀ ਪ੍ਰੋਗਰਾਮ ਕੀਤੇ ਗਏ, ਜਿਨ੍ਹਾਂ ਵਿਚ ਵੱਡੀ ਗਿਣਤੀ ਵਿਚ ਕੈਨੇਡਾ ਵਾਸੀਆਂ ਨੇ ਹਿੱਸਾ ਲਿਆ। ਸਮਾਗਮਾਂ ਦੇ ਮੁੱਖ ਮਹਿਮਾਨ ਤੇ ਪਿੰਗਲਵਾੜਾ ਦੇ ਮੁਖੀ ਡਾ: ਇੰਦਰਜੀਤ ਕੌਰ ਨੇ ਭਾਵਪੂਰਤ ਵਿਚਾਰਾਂ ਰਾਹੀਂ ਸੁਨੇਹਾ ਦਿੱਤਾ ਕਿ ਅੱਜ ਲੋੜ ਹੈ ਕਿ ਸੰਸਾਰ ਭਗਤ ਪੂਰਨ ਸਿੰਘ ਦੇ 'ਪ੍ਰਕਿਰਤੀ ਬਚਾਉ ਸਿਧਾਂਤ' ਅਪਣਾਏ, ਜਿਨ੍ਹਾਂ ਰਾਹੀਂ ਕਰੀਬ 60 ਵਰ੍ਹੇ ਪਹਿਲਾਂ ਉਨ੍ਹਾਂ ਰੁੱਖ ਨਾ ਕੱਟਣ, ਪਾਣੀ ਵਿਚ ਰਸਾਇਣ ਨਾ ਮਿਲਆਉਣ, ਪਰਾਲੀਆਂ ਨਾ ਸਾੜਨ, ਵੱਧ ਤੋਂ ਵੱਧ ਦਰੱਖਤ ਲਾਉਣ ਤੇ ਰੀਸਾਇਕਲਿੰਗ ਨੂੰ ਪਹਿਲ ਦੇਣ ਲਈ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਸੀ। ਪ੍ਰੋਗਰਾਮ ਵਿਚ ਟੋਰਾਂਟੋ ਤੋਂ ਪੁੱਜੇ ਬੀਬੀ ਅਵਿਨਾਸ਼ ਕੌਰ ਨੇ ਪਿਛਲੇ 25 ਸਾਲਾਂ ਦੀ ਸੁਸਾਇਟੀ ਦੀ ਕਾਰਗੁਜ਼ਾਰੀ 'ਤੇ ਰੌਸ਼ਨੀ ਪਾਈ। ਬ੍ਰਿਟਿਸ਼ ਕੋਲੰਬੀਆ ਬਰਾਂਚ ਦੇ ਨੌਜਵਾਨ ਗੁਰਪ੍ਰੀਤ ਸਿੰਘ ਥਿੰਦ, ਜਗਜੀਵਨ ਸਿੰਘ ਗਿੱਲ ਆਦਿ ਨੇ ਵੀ ਸੰਬੋਧਨ ਕੀਤਾ। ਪ੍ਰੋਗਰਾਮ ਵਿਚ ਸਟੇਜ ਦੀ ਕਾਰਵਾਈ ਸ: ਗੁਰਦਿਆਲ ਸਿੰਘ ਸੰਧੂ ਮਾਣੂੰਕੇ ਵੱਲੋਂ ਨਿਭਾਈ ਗਈ। ਇਸ ਮੌਕੇ 'ਤੇ ਸਹਿਯੋਗੀਆਂ ਵਿਚ ਸ: ਗੁਰਚਰਨ ਸਿੰਘ ਸੰਧੂ, ਅਜਮੇਲ ਸਿੰਘ ਚਾਹਲ, ਚਰਨਜੀਤ ਭੱਠਲ, ਤੇਗਬੀਰ ਸਿੰਘ, ਕੁਲਵੰਤ ਸਿੰਘ ਚਾਹਲ ਤੇ ਰਾਜਾ ਸਿੰਘ ਦਿਉਲ ਆਦਿ ਵੀ ਹਾਜ਼ਰ ਸਨ।

ਐਡਮਿੰਟਨ ਦੇ ਡਾ: ਨਵਜੋਤ ਸਿੰਘ ਗੋਸਲ ਨੂੰ ਮਿਲਿਆ 'ਯੰਗ ਵੈਟਰਨੇਰੀਅਨ' ਪੁਰਸਕਾਰ


ਐਡਮਿੰਟਨ 7 ਫਰਵਰੀ - ਅਲਬਰਟਾ ਵੈਟਰਨਰੀ ਐਸੋਸੀਏਸ਼ਨ ਵੱਲੋਂ ਹਰ ਸਾਲ ਦਿੱਤਾ ਜਾਂਦਾ ਵੱਕਾਰੀ 'ਯੰਗ ਵੈਟਰਨੇਰੀਅਨ ਪੁਰਸਕਾਰ' 2011 ਐਡਮਿੰਟਨ ਵਸਦੇ ਡਾ: ਨਵਜੋਤ ਸਿੰਘ ਗੋਸਲ ਨੂੰ ਮਿਲਿਆ ਹੈ, ਜੋ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਮੱਲੋਮਾਜਰਾ ਵਿਚ ਇਕ ਕਿਸਾਨ ਪਰਿਵਾਰ ਵਿਚ ਜਨਮੇ ਡਾ: ਗੋਸਲ ਨੇ 2003 ਵਿਚ ਵੈਟਰਨਰੀ ਦੀ ਡਿਗਰੀ ਪੀ. ਏ. ਯੂ. ਲੁਧਿਆਣਾ ਤੋਂ ਕੀਤੀ। 2005 ਵਿਚ ਪਸ਼ੂ ਵਿਗਿਆਨ ਦੀ ਬਿਹਤਰੀਨ ਸ਼ਾਖਾ ਵੈਟਰਨਰੀ ਫਰਮਾਕੋਲੋਜੀ ਐਂਡ ਟੈਕਨੀਕੋਲੋਜੀ ਵਿਚ ਮਾਸਟਰ ਡਿਗਰੀ ਕਰਨ ਉਪਰੰਤ ਡਾ: ਗੋਸਲ ਸੰਗਰੂਰ ਜ਼ਿਲ੍ਹੇ ਵਿਚ ਰੂਰਲ ਵੈਟਰਨਰੀ ਅਫਸਰ ਦੀ ਸੇਵਾ ਵੀ ਨਿਭਾਅ ਚੁੱਕੇ ਹਨ। ਉਹ ਐਡਮਿੰਟਨ ਐਸੋਸੀਏਸ਼ਨ ਆਫ ਸਮਾਲ ਐਨੀਮਲ ਵੈਟਰਨਰੀਅਨਜ਼ ਸੰਸਥਾ ਦੇ ਡਾਇਰੈਕਟਰ ਵੀ ਹਨ।

ਸੰਗਰੂਰ ਨਿਵਾਸੀ ਮ੍ਰਿਤਕ ਨੌਜਵਾਨ ਚਰਨਪ੍ਰੀਤ ਸਿੰਘ ਧਾਲੀਵਾਲ ਬਾਰੇ ਟੀ. ਵੀ. ਫੀਚਰ 9 ਨੂੰ


ਆਕਲੈਂਡ - 7 ਫਰਵਰੀ  ਬੀਤੇ ਸਾਲ 18 ਨਵੰਬਰ ਨੂੰ ਜਿਸ ਸੰਗਰੂਰ ਨਿਵਾਸੀ ਨੌਜਵਾਨ ਚਰਨਜੀਤ ਸਿੰਘ ਧਾਲੀਵਾਲ (22) ਦੀ ਸ਼ੱਕੀ ਹਾਲਿਤ ਵਿਚ ਲਾਸ਼ ਪੁਲਿਸ ਨੂੰ ਪ੍ਰਾਪਤ ਹੋਈ ਸੀ ਤੇ ਬਾਅਦ ਵਿਚ ਪੁਲਿਸ ਨੇ ਉਸ ਨੂੰ ਕਤਲ ਕੇਸ ਐਲਾਨਿਆਂ ਸੀ, ਸਬੰਧੀ ਜਾਂਚ-ਪੜਤਾਲ ਅਜੇ ਜਾਰੀ ਹੈ। ਇਸ ਸਬੰਧੀ ਚਾਰ 17 ਤੋਂ 20 ਸਾਲ ਦੇ ਸ਼ੱਕੀ ਵਿਅਕਤੀਆਂ (ਪੌਲੀਨੇਸ਼ੀਅਨ) ਉਤੇ ਸ਼ੱਕ ਕੀਤਾ ਜਾ ਰਿਹਾ ਹੈ। ਇਨ੍ਹਾਂ ਦੀ ਪੂਰਨ ਪਹਿਚਾਣ ਸਬੰਧੀ ਆਮ ਜਨਤਾ ਖਾਸ ਕਰ ਸਬੰਧਿਤ ਕੌਮ ਦੇ ਲੋਕਾਂ ਤੋਂ ਸਹਿਯੋਗ ਪ੍ਰਾਪਤ ਕਰਨ ਖਾਤਿਰ ਰਾਸ਼ਟਰੀ ਟੀ.ਵੀ.-2 ਉਤੇ 9 ਫਰਵਰੀ ਦਿਨ ਵੀਰਵਾਰ ਨੂੰ ਸ਼ਾਮ ਸਾਢੇ 7 ਵਜੇ ਤੋਂ 8 ਵਜੇ ਤੱਕ ਚੱਲਣ ਵਾਲੇ ਪ੍ਰੋਗਰਾਮ 'ਪੁਲਿਸ 10-7' ਉਤੇ ਇਕ ਫੀਚਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਟੋਰਾਂਟੋ ਵਿਖੇ ਅਗਸਤ 'ਚ ਹੋਵੇਗਾ ਪਹਿਲਾ ਪੰਜਾਬੀ ਇੰਟਰਨੈਸ਼ਨਲ ਫ਼ਿਲਮ ਅਕੈਡਮੀ ਅਵਾਰਡਜ਼


ਪ੍ਰੈੱਸ ਕਾਨਫ਼ਰੰਸ ਦੌਰਾਨ ਪਾਇਫਾ ਬਾਰੇ ਜਾਣਕਾਰੀ ਦਿੰਦੇ ਹੋਏ ਰਾਜਿੰਦਰ ਸੈਣੀ, ਬਰੈਂਪਟਨ ਦੀ ਮੇਅਰ ਬੀਬੀ ਸੂਜਨ ਫੈਨਲ ਅਤੇ ਸਿਟੀ ਕੌਂਸਲਰ ਵਿੱਕੀ ਢਿੱਲੋਂ।
ਟੋਰਾਂਟੋ - 7 ਫਰਵਰੀ ૿ ਪ੍ਰਵਾਸੀ ਮੀਡੀਆ ਗਰੁੱਪ ਵੱਲੋਂ ਇਕ ਬਹੁਤ ਵੱਡੀ ਪੁਲਾਂਘ ਪੁਟਦਿਆਂ ਅਗਸਤ ਮਹੀਨੇ ਵਿਚ ਟੋਰਾਂਟੋ ਵਿਖੇ ਪਹਿਲਾ ਪੰਜਾਬੀ ਇੰਟਰਨੈਸ਼ਨਲ ਫ਼ਿਲਮ ਅਕੈਡਮੀ (ਅਕਾਦਮੀ-ਸਨਮਾਨ) ਅਵਾਰਡਜ਼ (ਪਾਇਫਾ) ਸਮਾਗਮ ਕਰਵਾਇਆ ਜਾ ਰਿਹਾ ਹੈ। ਬੀਤੇ ਦਿਨੀਂ ਬਰੈਂਪਟਨ ਵਿਖੇ ਹੋਟਲ ਮੈਰੀਅਟ ਵਿਚ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰਵਾਸੀ ਮੀਡੀਆ ਗਰੁੱਪ ਦੇ ਸੰਚਾਲਕ ਸ: ਰਾਜਿੰਦਰ ਸੈਣੀ ਨੇ ਦੱਸਿਆ ਕਿ ਇਸ ਪਾਇਫਾ ਸਮਾਗਮ ਦੇ ਬਰਾਂਡ ਅਬੈਸਡਰ (ਦੂਤ) ਪੰਜਾਬ ਦੇ ਪੁੱਤਰ ਅਤੇ ਹਿੰਦੀ ਫ਼ਿਲਮ ਨਗਰੀ ਦੇ ਹੀਮੈਨ ਸ੍ਰੀ ਧਰਮਿੰਦਰ ਹੋਣਗੇ ਅਤੇ ਸ੍ਰੀ ਧਰਮਿੰਦਰ ਇਸ ਬਾਰੇ ਰਸਮੀ ਐਲਾਨ ਕਰਨ ਲਈ ਬਕਾਇਦਾ ਟੋਰਾਂਟੋ ਆਉਣਗੇ ਅਤੇ ਇਸ ਮੌਕੇ ਮਿਸਟਰ ਡਾਲਟਨ ਮੁਗਿੰਟੀ ਅਤੇ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਦੇ ਸਦਾ ਬਹਾਰ ਅਦਾਕਾਰ ਓਮਪੁਰੀ ਵੀ ਹਾਜ਼ਰ ਹੋਣਗੇ, ਜਦੋਂ ਕਿ ਇਸ ਮੌਕੇ ਪੰਜਾਬ ਅਤੇ ਪੰਜਾਬੀਅਤ ਲਈ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਪਾਇਫਾ ਸਮਾਗਮ 3 ਅਗਸਤ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗਾ, ਜਿਸ ਦੀ ਸ਼ੁਰੂਆਤ ਬਰੈਂਪਟਨ ਦੇ ਸਿਲਵਰ ਸਿਟੀ ਹਾਲ (ਸਿਨੇਮਾ) ਵਿਚ ਇਕ ਨਵੀਂ ਪੰਜਾਬੀ ਫ਼ਿਲਮ ਦਾ ਵਰਲਡ ਪ੍ਰੀਮੀਅਰ (ਪੰਜਾਬੀ ਫ਼ਿਲਮ ਵਿਸ਼ਵ ਪੱਧਰ 'ਤੇ ਜਾਰੀ ਕੀਤੀ ਜਾਵੇਗੀ) ਹੋਵੇਗਾ, ਜਿਸ ਵਿਚ ਇਸ ਫ਼ਿਲਮ ਦੇ ਨਿਰਮਾਤਾ-ਨਿਰਦੇਸ਼ਕ ਅਤੇ ਹੋਰ ਕਲਾਕਾਰ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ, ਜਦੋਂ ਕਿ 4-5 ਅਗਸਤ ਸ਼ਨੀਵਾਰ ਅਤੇ ਐਤਵਾਰ ਨੂੰ ਮਿਸੀਸਾਗਾ ਦੇ ਇੰਟਰਨੈਸ਼ਨਲ ਸੈਂਟਰ ਵਿਚ ਦੋ ਦਿਨ ਦਾ ਟਰੇਡ ਸ਼ੋਅ ਹੋਵੇਗਾ। ਜਦੋਂ ਕਿ 5 ਅਗਸਤ ਨੂੰ ਮਿਸੀਸਾਗਾ ਦੇ ਹਰਸੀ ਸੈਂਟਰ ਵਿਚ ਚਾਰ ਘੰਟੇ ਦੇ ਕਰੀਬ ਚੱਲਣ ਵਾਲਾ ਪੰਜਾਬੀ ਗਾਇਕਾ ਦਾ ਮਹਾਂ ਮੁਕਾਬਲਾ ਹੋਵੇਗਾ, ਜਿਸ ਨੂੰ ਸੰਗੀਤਕਾਰ ਜੈ ਦੇਵ ਕੁਮਾਰ ਦੁਆਰਾ ਡਾਇਰੈਕਟ ਕੀਤਾ ਜਾਵੇਗਾ।

ਇਟਲੀ 'ਚ ਮਰਦਾਂ ਨਾਲੋਂ ਘੱਟ ਮਿਹਤਾਨਾ ਮਿਲਦੈ ਔਰਤਾਂ ਨੂੰ


ਰੋਮ, (ਇਟਲੀ) - 7 ਫਰਵਰੀ ૿ ਪੂਰਬ ਦੀਆਂ ਔਰਤਾਂ ਨੂੰ ਹਮੇਸ਼ਾ ਇਹ ਭਰਮ ਰਹਿੰਦਾ ਕਿ ਸ਼ਾਇਦ ਪੱਛਮ ਦੀਆਂ ਔਰਤਾਂ ਦੀ ਜ਼ਿੰਦਗੀ ਉਨ੍ਹਾਂ ਨਾਲੋਂ ਬਿਹਤਰ ਹੋਵੇਗੀ ਤੇ ਉਹ ਮਰਦਾਂ ਦੇ ਬਰਾਬਰ ਦੀਆਂ ਸਹੂਲਤਾਂ ਮਾਣਦੀਆਂ ਹੋਣਗੀਆਂ ਪਰ ਸਚਾਈ ਕੋਹਾਂ ਦੂਰ ਹੈ। ਹੁਣ ਸੋਚਿਆ ਜਾਵੇ ਤਾਂ ਇਹ ਔਰਤ ਜਾਤ ਦੀ ਤ੍ਰਾਸਦੀ ਹੈ, ਜੋ ਉਹ ਭੋਗ ਰਹੀ ਹੈ। ਅੱਜ ਦੇ ਆਧੁਨਿਕ ਯੁੱਗ 'ਚ ਵੀ ਔਰਤ ਨੂੰ ਆਪਣੀ ਹੋਂਦ ਬਚਾਈ ਰੱਖਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਹ ਸੰਘਰਸ਼ ਘਰ ਤੋਂ ਇਲਾਵਾ ਕੰਮ 'ਤੇ ਵੀ ਕਰਨਾ ਪੈਦਾ ਹੈ। ਸਾਡੇ ਸਮਾਜਾਂ ਵਿਚ ਇਕ ਆਮ ਧਾਰਨਾ ਪਾਈ ਜਾਂਦੀ ਹੈ ਕਿ ਹਿੰਦੂ ਧਰਮ ਦੇ ਕਾਰਨ ਭਾਰਤ ਵਿਚ ਔਰਤਾਂ ਨਾਲ ਹਰ ਖੇਤਰ ਵਿਚ ਵਿਤਕਰਾ ਕੀਤਾ ਜਾਂਦਾ ਹੈ। ਪਰ ਇਹ ਵਰਤਾਰਾ ਚਾਹੇ ਭਾਰਤ ਵਿਚ ਸਮਾਜਿਕ ਜਾਂ ਧਾਰਮਿਕ ਕਾਰਨਾਂ ਕਰਕੇ ਹੋਵੇ। ਪਰ ਦੂਜੇ ਪਾਸੇ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਅਜਿਹੇ ਵਿਤਕਰੇ ਦੀਆਂ ਰਿਪੋਰਟਾਂ ਉਨਤ ਸਮਝੇ ਜਾਂਦੇ ਪੱਛਮੀ ਦੇਸ਼ਾਂ ਦੇ ਵੱਲੋਂ ਵੀ ਆਉਂਦੀਆਂ ਹਨ। ਯੂਰਪੀ ਦੇਸ਼ ਇਟਲੀ ਵਿਚ ਆਈਆਂ ਰਿਪੋਰਟਾਂ ਔਰਤਾਂ ਦੀ ਤਰਸਯੋਗ ਹਾਲਤ ਪੇਸ਼ ਕਰਦੀਆਂ ਹਨ, ਪਰ ਉਨ੍ਹਾਂ ਦਾ ਮਿਹਨਤਾਨਾ ਘੱਟ ਹੈ। ਘਰ ਦੀਆਂ ਜ਼ਿੰਮੇਵਾਰੀਆਂ ਔਰਤਾਂ ਦੇ ਕੰਮ ਦੇ ਬੋਝ ਨੂੰ ਵਧਾਈ ਰੱਖਦੀਆਂ ਹਨ। ਸਿਰਫ ਇਟਲੀ ਇਕ ਅਜਿਹਾ ਪੱਛਮੀ ਦੇਸ਼ ਹੈ ਜਿਥੇ ਔਰਤਾਂ ਘਰ ਦੇ ਬਾਹਰ ਮਰਦਾਂ ਦੇ ਮੁਕਾਬਲੇ ਵੱਧ ਕੰਮ ਕਰਦੀਆਂ ਹਨ। ਇਥੇ ਨਾ ਸਿਰਫ ਔਰਤਾਂ ਦੀਆਂ ਮਰਦਾਂ ਦੇ ਮੁਕਾਬਲੇ ਤਨਖਾਹਾਂ ਘੱਟ ਹਨ ਬਲਕਿ ਉਨ੍ਹਾਂ ਦੇ ਮਰਦਾਂ ਦੇ ਮੁਕਾਬਲੇ ਪ੍ਰਤੀ ਦਿਨ ਕੰਮ ਦੇ ਘੰਟੇ ਵੀ ਵੱਧ ਹਨ। ਬੈਂਕ ਆਫ ਇਟਲੀ ਦੀ ਅਰਥ ਸ਼ਾਸਤਰੀ ਰੋਬੈਰਤਾ ਜੈਂਜ ਨੇ ਦੱਸਿਆ ਕਿ 2000 ਦੇ ਮੁਕਾਬਲੇ ਵਿਚ 2010 (ਇਕ ਦਹਾਕੇ ਦੌਰਾਨ) ਔਰਤਾਂ ਤੇ ਮਰਦਾਂ ਦੀ ਤਨਖਾਹਾਂ ਵਿਚ ਫਰਕ 4.9 ਪ੍ਰਤੀਸ਼ਤ ਤੋਂ ਵਧ ਕੇ 13 ਪ੍ਰਤੀਸ਼ਤ ਹੋ ਗਿਆ ਹੈ। ਇਹ ਫਰਕ ਕੰਮ ਦੀ ਕਿਸਮ 'ਤੇ ਕੰਮ ਦੇਣ ਵਾਲੇ 'ਤੇ ਵੀ ਨਿਰਭਰ ਕਰਦਾ ਹੈ। ਉਨ੍ਹਾਂ ਇਹ ਗੱਲ 'ਕੇਂਦਰੀ ਰੁਜ਼ਗਾਰ ਅਤੇ ਆਰਥਿਕ ਸੰਸਥਾ' ਕਾਨਫਰੰਸ ਵਿਚ ਦੱਸੀ। ਰੋਬੈਰਤਾਂ ਜੈਂਜਾਂ ਨੇ ਦੱਸਿਆ ਕਿ ਮਰਦ ਤੇ ਔਰਤਾਂ ਦੀ ਕੰਮ ਕਰਨ ਦੇ ਸਮੇਂ ਵਿਚ ਵੀ ਬਹੁਤ ਫਰਕ ਹੈ ਜਿਸ ਦਾ ਅਰਥ ਇਹ ਨਿਕਲਦਾ ਹੈ ਕਿ ਦਿਨ ਦੇ ਅੰਤ ਤੱਕ ਔਰਤ ਮਰਦ ਨਾਲੋਂ ਵਧੇਰੇ ਕੰਮ ਕਰਦੀ ਹੈ। ਸਿਰਫ ਇਟਲੀ ਇਕ ਅਜਿਹਾ ਪੱਛਮੀ ਦੇਸ਼ ਹੈ ਜਿਥੇ ਔਰਤਾਂ ਘਰ ਤੇ ਬਾਹਰ ਮਰਦਾਂ ਦੇ ਮੁਕਾਬਲੇ ਵੱਧ ਕੰਮ ਕਰਦੀਆਂ। ਇਸ ਦੀ ਪ੍ਰੋੜ੍ਹਤਾ ਇਟਲੀ ਦੀ ਇਕ ਬੈਂਕ ਦੀ ਅਧਿਕਾਰੀ ਦੀ ਇਕ ਰਿਪੋਰਟ ਜੋ ਕਿ ਇਸ ਕਾਨਫਰੰਸ ਵਿਚ ਪੇਸ਼ ਕੀਤੀ ਗਈ ਨੇ ਕੀਤੀ ਹੈ।