ਬਾਰਸੀਲੋਨਾ (ਸਪੇਨ), 3 ਸਤੰਬਰ (ਹਰਪਾਲ ਸਿੰਘ ਖਾਨਪੁਰੀ)-ਭਾਰਤ ਸਰਕਾਰ ਵੱਲੋਂ ਅਨੰਦ ਵਿਆਹ ਕਾਨੂੰਨ ਨਾ ਬਣਾਏ ਜਾਣ 'ਤੇ ਸਿੱਖ ਕੌਂਸਲ ਆਫ਼ ਸਪੇਨ ਨੇ ਤਿੱਖੇ ਰੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਭਾਰਤ ਤੋਂ ਬਾਹਰ ਵਸਦੇ ਸਿੱਖਾਂ ਲਈ ਉਥੋਂ ਦੀਆਂ ਸਰਕਾਰਾਂ ਵੱਖਰਾ ਕਾਨੂੰਨ ਬਣਾ ਕੇ ਧਾਰਮਿਕ ਮਾਨਤਾ ਦੇ ਸਕਦੀਆਂ ਹਨ ਤਾਂ ਆਪਣੇ ਦੇਸ਼ ਅੰਦਰ ਅਜਿਹਾ ਕਿਉਂ ਨਹੀਂ ਹੋ ਰਿਹਾ। ਸਿੱਖ ਕੌਂਸਲ ਆਫ਼ ਸਪੇਨ ਦੇ ਪ੍ਰਧਾਨ ਸ: ਲਖਵਿੰਦਰ ਸਿੰਘ ਸ਼ਾਹੀ, ਮੀਤ ਪ੍ਰਧਾਨ ਗੁਰਵਿੰਦਰ ਸਿੰਘ ਚੀਮਾ ਤੇ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਰਾਜੂ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਅਨੰਦ ਕਾਰਜ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਹਿੰਦੂ ਕੋਰਟ ਮੈਰਿਜ ਐਕਟ ਅਧੀਨ ਦਰਜ ਕਰਵਾਉਣਾ ਸਿੱਖ ਭਾਵਨਾਵਾਂ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਸਿੱਖ ਪ੍ਰਧਾਨ ਮੰਤਰੀ ਹੁੰਦਿਆਂ ਸਿੱਖਾਂ ਦੇ ਮਸਲੇ ਹੱਲ ਨਹੀਂ ਹੋ ਸਕਦੇ ਤਾਂ ਹੋਰ ਕਿਸ ਕੋਲੋਂ ਆਸ ਰੱਖੀ ਜਾ ਸਕਦੀ ਹੈ।
No comments:
Post a Comment