ਲੰਡਨ, 7 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਅਤੇ ਮਿੰਨੀ ਪੰਜਾਬ ਦੇ ਨਾਂਅ ਵਜੋਂ ਜਾਣੇ ਜਾਂਦੇ ਸ਼ਹਿਰ ਸਾਊਥਾਲ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਹੈਵਲਾਕ ਰੋਡ ਤੋਂ ਹੋਈ ਅਤੇ ਕਿੰਗ ਸਟਰੀਟ, ਦ ਗਰੀਨ, ਸਾਊਥ ਰੋਡ ਅਤੇ ਬਰਾਡਵੇਅ ਤੋਂ ਹੁੰਦਾ ਹੋਇਆ ਨਗਰ ਕੀਰਤਨ ਦਾ ਆਖਰੀ ਪੜਾਅ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਐਵੇਨਿਊ ਵਿਖੇ ਸਮਾਪਤ ਹੋਇਆ। ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਪ੍ਰਧਾਨ ਸ੍ਰ. ਹਿੰਮਤ ਸਿੰਘ ਸੋਹੀ, ਐਮ. ਪੀ. ਸ੍ਰੀ ਵਰਿੰਦਰ ਸ਼ਰਮਾ, ਕੈਨੇਡੀਅਨ ਪਾਰਲੀਮੈਂਟ ਮੈਂਬਰ ਬੀਬੀ ਨਰਿੰਦਰ ਕੌਰ ਗਰੇਵਾਲ, ਲੰਡਨ ਦੇ ਡਿਪਟੀ ਮੇਅਰ ਰਿਚਰਡ ਬਾਂਸ, ਅਮਰਜੀਤ ਸਿੰਘ ਢਿੱਲੋਂ ਨੇ ਸੰਗਤਾਂ ਨੁੰ ਗੁਰਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਈਲਿੰਗ ਬਾਰੋ ਦੇ ਲੀਡਰ ਕੌਂਸਲਰ ਜੁਲੀਅਨ ਬਿੱਲ, ਡਾ: ਉਂਕਾਰ ਸਿੰਘ ਸਹੋਤਾ ਜੀ. ਐਲ. ਏ. ਉਮੀਦਵਾਰ ਲੇਬਰ, ਈਲਿੰਗ ਕੌਂਸਲ ਦੇ ਡਿਪਟੀ ਮੇਅਰ, ਸਾਬਕਾ ਮੇਅਰ ਰਾਜਿੰਦਰ ਸਿੰਘ ਮਾਨ, ਸ਼ੇਰ ਗਰੁੱਪ ਦੇ ਲੀਡਰ ਸ: ਗੁਰਮੇਲ ਸਿੰਘ ਮੱਲ੍ਹੀ, ਸਾਬਕਾ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ, ਸੋਹਣ ਸਿੰਘ ਸਾਮਰਾ, ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ, ਕੌਂਸਲਰ ਰਾਜੂ ਸੰਸਾਰਪੁਰੀ, ਹਰਜਾਪ ਸਿੰਘ ਭੰਗਲ ਆਦਿ ਹਾਜ਼ਰ ਸਨ। ਇਸ ਮੌਕੇ ਸੰਗਤਾਂ ਵੱਲੋਂ ਥਾਂ-ਥਾਂ 'ਤੇ ਵੰਨ ਸੁਵੰਨੇ ਪਕਵਾਨ ਸਿੱਖ ਸੰਗਤਾਂ ਅਤੇ ਹੋਰ ਭਾਈਚਾਰੇ ਦੇ ਲੋਕਾਂ ਨੂੰ ਵੰਡੇ ਜਾ ਰਹੇ ਸਨ। ਸ੍ਰੀ ਰਾਮ ਮੰਦਰ, ਹਿੰਦੂ ਮੰਦਰ, ਗੁਰਦੁਆਰਾ ਮੀਰੀ-ਪੀਰੀ, ਗੁਰਦੁਆਰਾ ਸ੍ਰੀ ਅਮਰਦਾਸ, ਸਿੱਖ ਮਿਸ਼ਨਰੀ ਸੁਸਾਇਟੀ ਯੂ. ਕੇ. ਅਤੇ ਹੋਰ ਸੰਸਥਾਵਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।
No comments:
Post a Comment