News, Views and Information about NRIs.

A NRI Sabha of Canada's trusted source of News & Views for NRIs around the World.



January 16, 2012

ਪਿਤਾ ਲਈ ਧੀ ਦੁਨੀਆ ਦਾ ਸਭ ਤੋਂ ਵੱਡਾ ਤਾਜ-ਰਾਏ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਉੱਦੀਆ ਵਿਖੇ ਪਹਿਲੀ ਵਾਰ ਮਨਾਈ ਕੁੜੀ ਦੀ ਲੋਹੜੀ


ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਉਦੀਆ ਵਿਖੇ ਮਨਾਈ ਲੋਹੜੀ ਦੇ ਸਮਾਗਮ ਮੌਕੇ ਹਾਜ਼ਰ ਔਰਤਾਂ
ਮਿਲਾਨ (ਇਟਲੀ), 16 ਜਨਵਰੀ (ਇੰਦਰਜੀਤ ਸਿੰਘ ਲੁਗਾਣਾ)-ਇਟਲੀ ਵਿਚ ਬਹੁਤ ਘੱਟ ਭਾਰਤੀ ਅਜਿਹੇ ਹਨ ਜਿਨ੍ਹਾਂ ਆਪਣੀ ਨੰਨੀ ਪਿਆਰੀ ਕੁੜੀ ਦੀ ਇਸ ਸਾਲ ਖੁੱਲ੍ਹਕੇ ਲੋਹੜੀ ਮਨਾਈ ਹੋਵੇ। ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਆਗੂ ਸ੍ਰੀ ਤੀਰਥ ਚੁੰਬਰ ਜਿਹੜੇ ਕਿ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਉਦੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਤ ਸਕੱਤਰ ਹਨ, ਨੇ ਇਸ ਸਾਲ ਆਪਣੀ ਲਾਡਲੀ ਬੇਟੀ ਪ੍ਰਭ ਚੁੰਬਰ ਦੀ ਲੋਹੜੀ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਸਮੂਹ ਸੰਗਤਾਂ ਨਾਲ ਮਨਾਈ । ਇਸ ਲੋਹੜੀ ਦੇ ਸਮਾਗਮ ਮੌਕੇ ਗੁਰੂ ਘਰ ਵਿਖੇ ਸਜਾਏ ਦੀਵਾਨ ਵਿਚ ਭਾਈ ਬਲਵਿੰਦਰ ਸਿੰਘ ਅਤੇ ਭਾਈ ਗੁਰਜੀਤ ਸਿੰਘ ਜੀਤਾ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਗਿਆਨੀ ਜਗਤਾਰ ਸਿੰਘ ਸੜੋਆ ਨੇ ਕੁੜੀ ਦੀ ਲੋਹੜੀ ਮਨਾਉਣ ਲਈ ਪ੍ਰੇਰਦਿਆਂ ਵਿਸ਼ੇਸ਼ ਕਵਿਤਾ ਵੀ ਪੜ੍ਹੀ। ਇਸ ਮੌਕੇ ਸ੍ਰੀ ਪਰਮਜੀਤ ਰਾਏ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਟੈਂਪਲ ਸਬਾਉਦੀਆ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਕ ਪਿਤਾ ਲਈ ਧੀ ਦੁਨੀਆ ਦਾ ਸਭ ਤੋਂ ਵੱਡਾ ਤਾਜ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਵੀ ਔਰਤ ਦੀ ਸਿਫ਼ਤ ਕਰਦੀ ਹੈ। ਇਸ ਲੋਹੜੀ ਦੇ ਸਮਾਗਮ ਮੌਕੇ ਸ੍ਰੀ ਰਾਮ ਆਸਰਾ ਲਾਲੀ, ਸ੍ਰੀ ਪ੍ਰਗਟ ਕੁਮਾਰ ਸਹੂੰਗੜਾ, ਡਾ: ਦਿਲਬਾਗ ਮਾਹੀ, ਡਾ: ਟੈਕ ਚੰਦ ਸੀਣਾ, ਸ੍ਰੀ ਬਲਬੀਰ ਲਾਤੀਨਾ, ਸ੍ਰੀ ਪਰਮਜੀਤ ਪੰਮਾ, ਸ੍ਰੀ ਹਰੀ ਰਾਮ ਆਦਿ ਮੌਜੂਦ ਸਨ।

No comments:

Post a Comment