ਬਰਮਿੰਘਮ, 27 ਜਨਵਰੀ-ਵੈਸਟ ਮਿਡਲੈਂਡ 'ਚ ਅਧਾਰਿਤ ਉੱਘੀ ਪੰਜਾਬਣ ਵਕੀਲ ਗੁਰਜੀਤ ਚਾਹਲ ਦੀ ਫਰਮ ਨੂੰ ਬਰਮਿੰਘਮ ਲਾਅ ਸੁਸਾਇਟੀ ਵਲੋਂ 2012 ਦੇ ਐਵਾਰਡ ਸਮਾਗਮ ਲਈ ''ਲਾਅ ਆਫ ਦਾ ਯੀਅਰ" ਕੈਟਾਗਰੀ ਲਈ ਨਾਮਜ਼ਦ ਕੀਤਾ ਗਿਆ । ਬੀਬੀ ਗੁਰਜੀਤ ਚਾਹਲ ਨੇ ਇਹ ਸੂਚਨਾ ਦਿੰਦਿਆਂ ਦੱਸਿਆ ਕਿ ਉਸ ਦੀ ਲਾਅ ਫਰਮ ਦੀ ਨਾਮਜ਼ਦਗੀ ਨਾਲ ਨਾਲ ਉਨ੍ਹਾਂ ਦੀ ਫਰਮ ਦੇ ਇਕ ਟਰੇਨੀ ਵਕੀਲ ਮਾਰਕਹੈਂਡਜ਼ ਦਾ ਨਾਮ ਵੀ ''ਟਰੇਨੀ ਆਫ ਦਾ ਯੀਅਰ" ਕੈਟਾਗਰੀ ਲਈ ਨਾਮਜ਼ਦ ਹੋਇਆ ਹੈ। ਦੱਸਣਯੋਗ ਕਿ ਬਰਮਿੰਘਮ ਲਾਅ ਸੁਸਾਇਟੀ ਦਾ 2012 ਦਾ ਐਵਾਰਡ ਸਮਾਗਮ ਵੀਰਵਾਰ 22 ਮਾਰਚ, 2012 ਨੂੰ ਹੋਵੇਗਾ। ਜਿਸ ਦੌਰਾਨ ਜੇਤੂਆਂ ਦੇ ਨਾਮ ਐਲਾਨੇ ਜਾਣਗੇ।
No comments:
Post a Comment