News, Views and Information about NRIs.

A NRI Sabha of Canada's trusted source of News & Views for NRIs around the World.



June 25, 2012

ਯੂ. ਕੇ. ਦੇ ਜੰਮਪਲ ਨੌਜੁਆਨਾਂ ਨੂੰ ਸਿੱਖੀ ਬਾਣੇ 'ਚ ਆਉਣ ਦੀ ਅਪੀਲ

ਲੈਸਟਰ (ਇੰਗਲੈਂਡ), 25 ਜੂਨ - ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਹੋਲੀ ਬੋਨਜ ਲੈਸਟਰ (ਯੂ. ਕੇ.) ਨੇ ਯੂ. ਕੇ. ਦੇ ਜੰਮਪਲ ਨੌਜਵਾਨਾਂ ਨੂੰ ਦਾੜ੍ਹੀ ਕੇਸ ਰੱਖ ਕੇ ਸਿੱਖੀ ਸਰੂਪ ਵਿਚ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੂਸਰੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਲੋਕਾਂ ਵੱਲੋਂ ਸਿੱਖਾਂ ਦੀ ਰਹਿਣੀ-ਬਹਿਣੀ ਤੋਂ ਅਤੇ ਸਿੱਖੀ ਬਾਣੇ ਤੋਂ ਪ੍ਰਭਾਵਿਤ ਹੋ ਕੇ ਸਿੱਖ ਧਰਮ ਅਪਣਾਇਆ ਜਾ ਰਿਹਾ ਹੈ, ਜਦ ਕਿ ਸਾਡੇ ਸਿੱਖ ਨੌਜਵਾਨ ਸਿੱਖੀ ਤੋਂ ਦੂਰ ਹੋ ਰਹੇ ਹਨ। ਸ: ਬਸਰਾ ਅਤੇ ਗਿੱਲ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਅਜਿਹੇ ਲੋਕਾਂ ਤੋਂ ਸੇਧ ਕੇ ਲੈ ਸਿੱਖੀ ਸਰੂਪ ਅਪਣਾਉਣਾ ਚਾਹੀਦਾ ਹੈ। ਉਕਤ ਆਗੂਆਂ ਨੇ ਲੈਸਟਰ ਕਬੱਡੀ ਕਲੱਬ ਵੱਲੋਂ ਕਬੱਡੀ ਟੂਰਨਾਮੈਂਟਾਂ ਲਈ ਪੰਜਾਬ ਤੋਂ ਬੁਲਾਈ ਗਈ ਕੇਸਾਧਾਰੀ ਸਿੱਖ ਨੌਜਵਾਨਾਂ ਦੀ ਟੀਮ ਦੀ ਵੀ ਕੇਸ ਰੱਖ ਕੇ ਖੇਡਣ ਦੀ ਸ਼ਲਾਘਾ ਕੀਤੀ।

No comments:

Post a Comment