News, Views and Information about NRIs.

A NRI Sabha of Canada's trusted source of News & Views for NRIs around the World.



July 5, 2012

ਅਦਾਲਤ ਨੇ ਦੋ ਪੰਜਾਬੀਆਂ ਨੂੰ ਕਤਲ ਕੇਸ ਵਿੱਚ ਸੁਣਾਈ 21 ਸਾਲ ਦੀ ਸਜਾ

ਸ਼ਰਾਬ ਦੀ ਬੋਤਲ ਕਾਰਨ ਹੋਇਆ ਸੀ ਕਤਲ
ਰੋਮ ਇਲਾਕੇ ਦਾ ਪਿੰਡ ਬੇਲਾਫਾਰਨੀਆਂ ਜਿੱਥੇ ਪੰਜਾਬੀ ਨੌਜਵਾਨ ਦਾ ਸ਼ਰਾਬ ਦੀ ਬੋਤਲ ਕਾਰਨ ਕਤਲ ਹੋਇਆ ਸੀ।
ਰੋਮ (ਇਟਲੀ) 5 ਜੁਲਾਈ - ਇਟਲੀ ਵਿੱਚ ਭਾਰਤੀ ਭਾਈਚਾਰੇ ਦਾ ਅਕਸ ਇਟਾਲੀਅਨ ਲੋਕਾਂ ਵਿੱਚ ਦਿਨੋਂ-ਦਿਨ ਧੁੰਧਲਾ ਹੁੰਦਾ ਨਜ਼ਰ ਆ ਰਿਹਾ ਹੈ। ਜਿਸ ਦਾ ਸਭ ਤੋਂ ਵੱਡਾ ਕਾਰਨ ਭਾਰਤੀਆਂ ਦਾ ਅਪਰਾਧਕ ਘਟਨਾਵਾਂ ਵਿੱਚ ਸ਼ਮੂਲੀਅਤ ਕਰਨਾ ਕਿਹਾ ਜਾ ਸਕਦਾ ਹੈ। ਇੱਥੇ ਕਦੇ ਕੋਈ ਭਾਰਤੀ ਆਪਣੇ ਪਰਿਵਾਰ ਦਾ ਬੇਰਿਹਮੀ ਨਾਲ ਕਤਲ ਕਰ ਦਿੰਦਾ ਹੈ ਤੇ ਕਦੇ ਕੋਈ ਭਾਰਤੀ ਔਰਤਾਂ ਨਾਲ ਜਬਰ-ਜਿਨਾਹ ਵਰਗੇ ਘਿਨੌਣੇ ਅਪਰਾਧ ਵਿੱਚ ਜੇਲ ਦੀ ਹਵਾ ਫੱਕਦਾ ਹੈ। ਹੋਰ ਤਾਂ ਹੋਰ ਹੁਣ ਭਾਰਤੀ ਭਾਈਚਾਰੇ ਦੇ ਲੋਕ ਆਪਣੇ ਹੀ ਭਾਰਤੀ ਭਰਾਵਾਂ ਨੂੰ ਕਤਲ ਕਰਨ ਵਿੱਚ ਵੀ ਜ਼ਰਾ ਢਿੱਲ ਨਹੀਂ ਵਰਤ ਰਹੇ। ਜਿਸ ਦੀ ਤਾਜ਼ਾ ਮਿਸਾਲ ਇਟਲੀ ਦੀ ਰਾਜਧਾਨੀ ਰੋਮ ਦੇ ਜ਼ਿਲ੍ਹਾ ਲਾਤੀਨਾ ਦੇ ਭਾਰਤੀਆਂ ਦੇ ਪ੍ਰਸਿੱਧ ਪਿੰਡ ਬੇਲਾ ਫਾਰਨੀਆਂ ਵਿੱਚ ਦੇਖਣ ਨੂੰ ਮਿਲੀ। ਜਿਸ ਅਨੁਸਾਰ 6 ਜੂਨ 2008 ਵਿੱਚ ਇੱਕ ਪੰਜਾਬੀ ਨੌਜਵਾਨ ਮਨਜੀਤ ਸਿੰਘ (46) ਨੂੰ ਉਸ ਦੇ ਦੋਸਤਾਂ ਨੇ ਇੱਕ ਸ਼ਰਾਬ ਦੀ ਬੋਤਲ ਪਿੱਛੇ ਕਤਲ ਕਰ ਦਿੱਤਾ ਸੀ। ਇਸ ਕਤਲ ਕੇਸ ਵਿੱਚ ਇਟਾਲੀਅਨ ਪੁਲਿਸ ਨੇ ਚਾਰ ਭਾਰਤੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਇੱਕ ਵਿਅਕਤੀ ਭਗੌੜਾ ਕਰਾਰ ਦਿੱਤਾ ਗਿਆ ਸੀ। ਚਾਰ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਵਿੱਚੋਂ ਦੋ ਨੌਜਵਾਨਾਂ ਦਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਬੀਤੇ ਦਿਨ ਮਾਨਯੋਗ ਅਦਾਲਤ ਲਾਤੀਨਾ ਨੇ ਬਾ-ਇੱਜਤ ਬਰੀ ਕਰ ਦਿੱਤਾ ਜਦੋਂ ਕਿ ਦੋ ਨੌਜਵਾਨਾਂ ਸ਼ਸ਼ੀਪਾਲ ਅਤੇ ਕਸ਼ਮੀਰ ਸਿੰਘ ਨੁੰ 21 ਸਾਲ ਦੀ ਸਜ਼ਾ ਸੁਣਾਈ ਹੈ। ਇਟਲੀ ਦੇ ਭਾਰਤੀਆਂ ਨੂੰ ਮਿਲ ਰਹੀਆਂ ਇਸ ਤਰ੍ਹਾਂ ਦੀਆਂ ਸਜ਼ਾਵਾਂ ਕਾਰਨ ਜਿੱਥੇ ਅਪਰਾਧਿਕ ਬਿਰਤੀ ਵਾਲੇ ਭਾਰਤੀ ਕੁਝ ਸਹਿਮੇ ਹੋਏ ਨਜ਼ਰੀ ਆ ਰਹੇ ਹਨ, ਉੱਥੇ ਇਟਲੀ ਵਿੱਚ ਆਮ ਭਾਰਤੀ ਲਈ ਅਨੇਕਾਂ ਤਰ੍ਹਾਂ ਦੀਆਂ ਸਮਾਜਿਕ ਮੁਸ਼ਕਿਲਾਂ ਵੀ ਖੜ੍ਹੀਆਂ ਕਰਦੀਆਂ ਹਨ।

No comments:

Post a Comment