ਐਡਮਿੰਟਨ, 22 ਅਗਸਤ (ਵਤਨਦੀਪ ਸਿੰਘ ਗਰੇਵਾਲ)-ਉੱਘੇ ਖੇਡ ਲੇਖਕ ਜਗਦੇਵ ਬਰਾੜ ਦੀ ਕਿਤਾਬ 'ਪੰਜਾਬ ਪੁਲਿਸ ਦੇ ਉੱਘੇ ਖਿਡਾਰੀ' ਕੈਨੇਡਾ ਦੇ ਮੰਤਰੀ ਟਿੰਮ ਉੱਪਲ ਵੱਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਸ: ਉੱਪਲ ਨੇ ਕਿਹਾ ਕਿ ਲੇਖਕ ਬਰਾੜ ਵੱਲੋਂ ਕੀਤਾ ਗਿਆ ਇਹ ਉੱਦਮ ਸ਼ਲਾਘਾਯੋਗ ਹੈ। ਨਵੀਂ ਪੀੜ੍ਹੀ ਦੇ ਖਿਡਾਰੀਆਂ ਲਈ ਇਹ ਕਿਤਾਬ ਮੀਲ-ਪੱਥਰ ਸਾਬਿਤ ਹੋਵੇਗੀ ਅਤੇ ਪੁਰਾਣੇ ਖਿਡਾਰੀਆਂ ਨਾਲ ਇਨ੍ਹਾਂ ਦੀ ਸਾਂਝ ਨੂੰ ਹੋਰ ਗੂੜ੍ਹਾ ਕਰੇਗੀ। ਇਸ ਮੌਕੇ ਪੰਜਾਬੀ ਗਾਇਕ ਗਿੱਲ ਹਰਦੀਪ ਤੇ ਸੰਗੀਤਕਾਰ ਮੱਖਣ ਬਰਾੜ ਨੇ ਕਿਹਾ ਕਿ ਲੇਖਕ ਖੁਦ ਕਬੱਡੀ ਦਾ ਇਕ ਚੰਗਾ ਖਿਡਾਰੀ ਰਹਿ ਚੁੱਕਾ ਹੈ, ਜੋ ਖਿਡਾਰੀਆਂ ਦੀ ਜ਼ਿੰਦਗੀ ਬਾਰੇ ਬਿਹਤਰ ਵਿਸਥਾਰਪੂਰਵਕ ਚਾਨਣਾ ਪਾ ਸਕਦਾ ਹੈ। ਇਸ ਮੌਕੇ ਅਲਬਰਟਾ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਪ੍ਰਿਤਪਾਲ ਸੇਖੋਂ ਦਾਖਾ ਤੇ ਸ਼ੇਰ-ਏ-ਪੰਜਾਬ ਸਪੋਰਟਸ ਕਲੱਬ ਦੇ ਪ੍ਰਧਾਨ ਪੱਪੀ ਪੰਧੇਰ ਨੇ ਵੀ ਕਿਤਾਬ ਦੀ ਸ਼ਲਾਘਾ ਕੀਤੀ। ਇਸ ਮੌਕੇ ਸ਼ੇਰ-ਏ-ਪੰਜਾਬ ਕਲੱਬ ਦੇ ਸੈਕਟਰੀ ਕੁਲਦੀਪ ਬਰਾੜ ਸਾਹੋਕੇ, ਪ੍ਰੈੱਸ ਸਕੱਤਰ ਤੇਜਿੰਦਰ ਬਰਾੜ ਫੱਤਣਵਾਲਾ ਤੇ ਅਹੁਦੇਦਾਰ ਲਾਲ ਬਰਾੜ ਵੀ ਹਾਜ਼ਰ ਸਨ।
No comments:
Post a Comment