ਲੰਡਨ, 23 ਅਗਸਤ - ਫਰਾਂਸ ਤੋਂ ਯੂ. ਕੇ. ਵਿਚ ਦਾਖਿਲ ਹੋਣ ਦੀ ਕੋਸ਼ਿਸ਼ ਵਿਚ 30 ਸਾਲਾ ਇਕ ਏਸ਼ੀਅਨ ਮੁਟਿਆਰ ਸਮੁੰਦਰ ਵਿਚ ਡੁੱਬ ਕੇ ਮਰ ਗਈ। ਇਸ ਕੁੜੀ ਨੇ ਸਵਿੰਮਿੰਗ ਸੂਟ ਪਾਇਆ ਹੋਇਆ ਸੀ ਅਤੇ ਲੰਮਾ ਸਮਾਂ ਪਾਣੀ ਵਿਚ ਰਹਿ ਸਕਣ ਲਈ ਪੈਟਰੋਲੀਅਮ ਦੀ ਜਿੱਲ ਵੀ ਲਾਈ ਹੋਈ ਸੀ। ਉਸ ਨੇ ਇਕ ਹੋਰ ਛੋਟੇ ਬੈਗ ਵਿਚ ਕਈ ਲੋੜੀਂਦੇ ਕੱਪੜੇ ਅਤੇ ਖਾਸ ਕਿਸਮ ਦੀਆ ਗੋਲੀਆਂ ਵੀ ਕੋਲ ਰੱਖੀਆਂ ਹੋਈਆਂ ਸਨ ਤਾਂ ਜੋ ਭੁੱਖ ਲੱਗਣ ਵੇਲੇ ਖਾ ਸਕੇ। ਫਰਾਂਸ ਦੀ ਕੈਲੇ ਬੰਦਰਗਾਹ ਤੋਂ ਡੋਵਰ ਬੰਦਰਗਾਹ ਤੱਕ ਆਉਣ ਦਾ 21 ਮੀਲ ਦਾ ਫਾਸਲਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਇਸਤਰੀ ਦਾ ਇਸ ਤਰੀਕੇ ਨਾਲ ਯੂ. ਕੇ. ਪਹੁੰਚਣ ਦੀ ਕੋਸ਼ਿਸ਼ ਕਰਨ ਵਾਲੀ ਪਹਿਲੀ ਘਟਨਾ ਹੈ।
No comments:
Post a Comment