ਸਿਡਨੀ, 8 ਅਪ੍ਰੈਲ - ਪਿਛਲੇ ਦਿਨੀਂ ਰਾਈਡਮੇਅਰ ਲਾਗਿਓਾ ਮਿਲੀ ਲੜਕੀ ਦੀ ਲਾਸ਼ ਦੀ ਪੰਜਾਬਣ ਕੁੜੀ ਵਜੋਂ ਸ਼ਨਾਖਤ ਹੋਈ ਹੈ | ਪੈਰਾਮੈਂਟਾ ਦੇ ਵਸਨੀਕ ਪ੍ਰਦੀਪ ਕੁਮਾਰ ਨੇ ਲਾਸ਼ ਦੀ ਸ਼ਨਾਖਤ ਕਰਦਿਆਂ ਕਿਹਾ ਕਿ ਇਹ ਉਸ ਦੀ ਪਤਨੀ ਅਮਨ ਦੀ ਲਾਸ਼ ਹੈ | ਪ੍ਰਦੀਪ ਨੇ ਦੱਸਿਆ ਕਿ ਅਸੀਂ ਜ਼ਿਲ੍ਹਾ ਲੁਧਿਆਣਾ ਤੋਂ ਸੰਬੰਧਿਤ ਹਾਂ ਅਤੇ ਵਿਦਿਆਰਥੀ ਵੀਜ਼ੇ 'ਤੇ ਇਥੇ ਰਹਿ ਰਹੇ ਹਾਂ | ਜਾਣਕਾਰੀ ਮੁਤਾਬਿਕ ਪ੍ਰਦੀਪ ਭਾਰਤ ਗਿਆ ਸੀ, ਜਿਸ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ | ਅਸਲੀ ਕਾਰਨਾਂ ਦਾ ਅਜੇ ਕੁਝ ਪਤਾ ਨਹੀਂ ਲੱਗ ਸਕਿਆ | ਪੁਲਿਸ ਇਸ ਪ੍ਰਤੀ ਹੋਰ ਤਫਤੀਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਖੁਦਕੁਸ਼ੀ ਹੈ ਜਾਂ ਕਤਲ | ਇਸ ਮਾਮਲੇ 'ਚ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ |
No comments:
Post a Comment