ਮੈਡਰਿਡ, 30 ਜੂਨ (ਤਰਨਜੀਤ ਸਿੰਘ ਬਡੱਲ)-ਪ੍ਰਵਾਸੀ ਪੰਜਾਬੀਆਂ ਦੀ ਆਪਣੀ ਮਾਤ ਭੂਮੀ ਦੇ ਹਵਾਈ ਅੱਡੇ ਅੰਮ੍ਰਿਤਸਰ ਉੱਤੇ ਸ਼ਰੇਆਮ ਲੁੱਟ-ਖਸੁੱਟ ਕੀਤੀ ਜਾ ਰਹੀ ਹੈ। ਸਪੇਨ ਦੀ ਰਾਜਧਾਨੀ ਮੈਡਰਿਡ ਤੋਂ ਪਿਛਲੇ ਦਿਨੀਂ ਇਕ ਪੰਜਾਬੀ ਜੋੜਾ ਜਿਸ ਦਾ ਨਾਂਅ ਮਲਕੀਤ ਰਾਮ ਅਤੇ ਉਸ ਦੀ ਪਤਨੀ ਰਜਨੀ ਰਾਣੀ ਆਪਣੇ ਭਰਾ ਦੇ ਵਿਆਹ ਵਿਚ ਸ਼ਾਮਿਲ ਹੋਣ ਲਈ ਬੜੇ ਚਾਵਾਂ ਤੇ ਸਧਰਾਂ ਨਾਲ 2 ਫਰਵਰੀ ਨੂੰ ਦੋਹਾ ਕਤਰ ਹਵਾਈ ਲਾਇਨ ਰਾਹੀਂ ਅੰਮ੍ਰਿਤਸਰ ਰਵਾਨਾ ਹੋਏ ਤੇ 3 ਫਰਵਰੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਹੁੰਚੇ। ਹਵਾਈ ਅੱਡੇ ਉੱਤੇ ਜਦੋਂ ਉਨ੍ਹਾਂ ਨੇ ਆਪਣਾ ਸਾਮਾਨ ਅਟੈਚੀ ਬਗੈਰਾ ਪ੍ਰਾਪਤ ਕੀਤੇ ਤੇ ਉਨ੍ਹਾਂ ਦੇ ਅਟੈਚੀਆਂ ਵਿਚੋਂ ਕੀਮਤੀ ਸਾਮਾਨ ਜਿਵੇਂ ਕਿ ਕੀਮਤੀ ਕੈਮਰਾ, ਮੋਬਾਈਲ, ਹੇਅਰ ਡਰਾਇਰ, ਇਕ ਪਰੈਸ, ਬੱਚਿਆਂ ਦੇ ਕੀਮਤੀ ਤੋਹਫੇ, ਕੀਮਤੀ ਕੱਪੜੇ ਜੋ ਕਿ ਪੰਜਾਬੀ ਜੋੜੇ ਨੇ ਆਪਣੇ ਪਾਉਣ ਵਾਲੇ ਕੱਪੜੇ ਵੀ ਗਾਇਬ ਸਨ, ਅਟੈਚੀ ਵਿਚੋਂ ਗਾਇਬ ਪਾਏ ਗਏ। ਹਵਾਈ ਅਮਲੇ ਦਾ ਸਟਾਫ਼ ਸਿਰਫ਼ ਇਹੀ ਕਹਿ ਸਕਿਆ ਕਿ ਤੁਸੀਂ ਆਪਣੇ ਸਾਮਾਨ ਬਾਰੇ ਰਿਪੋਰਟ ਲਿਖਵਾ ਦਿਓ ਤੇ ਅਸੀਂ ਪੜਤਾਲ ਕਰਾਂਗੇ। ਪੰਜਾਬੀ ਆਪਣੀ ਮਾਤ-ਭੂਮੀ 'ਤੇ ਹੀ ਸੁਰੱਖਿਤ ਨਹੀਂ।
Is Ministry of Aviation Listening?
ReplyDelete