News, Views and Information about NRIs.

A NRI Sabha of Canada's trusted source of News & Views for NRIs around the World.



June 30, 2011

ਪੰਜਾਬੀ ਬਜ਼ੁਰਗ ਨੂੰ ਗੱਡੀ ਹੇਠ ਕੁਚਲਣ ਵਾਲੇ ਦੋਸ਼ੀ ਨੂੰ 'ਤਿੰਨ ਮਹੀਨੇ' ਦੀ ਮਾਮੂਲੀ ਸਜ਼ਾ

''ਅਦਾਲਤੀ ਫੈਸਲਾ ਨਿਰਾਸ਼ਾਜਨਕ ਤੇ ਮੰਦਭਾਗਾ''-ਬਲਬੀਰ ਸਿੰਘ ਗਿੱਲ
ਵੈਨਕੂਵਰ, 30 ਜੂਨ (ਗੁਰਵਿੰਦਰ ਸਿੰਘ ਧਾਲੀਵਾਲ)-30 ਸਤੰਬਰ 2010 ਨੂੰ ਇਥੋਂ ਦੇ ਕਲੀਅਰ ਬਰੁੱਕ ਰੋਡ 'ਤੇ ਸੜਕ ਪਾਰ ਕਰਦੇ ਸਮੇਂ 80 ਸਾਲਾ ਪੰਜਾਬੀ ਬਜ਼ੁਰਗ ਨੂੰ ਗੱਡੀ ਹੇਠ ਕੁਚਲ ਕੇ ਦੌੜਨ ਵਾਲੇ ਦੋਸ਼ੀ ਨੂੰ ਅਦਾਲਤ ਨੇ ਤਿੰਨ ਮਹੀਨੇ ਦੀ ਸਜ਼ਾ ਅਤੇ ਦੋ ਸਾਲਾਂ ਲਈ ਪ੍ਰੋਬੇਸ਼ਨਲ ਸਜ਼ਾ ਸੁਣਾਈ ਹੈ, ਜਿਸ ਵਿਚ ਗੱਡੀ ਚਲਾਉਂਦੇ ਸਮੇਂ ਸ਼ਰਾਬ ਦੀ ਵਰਤੋਂ ਨਾ ਕਰਨ, ਰਾਤ ਸਮੇਂ ਘਰੋਂ ਨਿਕਲਣ ਤੇ ਗੈਰ-ਪ੍ਰਵਾਨਿਤ ਡਰੱਗ ਆਦਿ ਨਾ ਲੈਣਾ ਸ਼ਾਮਿਲ ਹੈ। ਐਬਟਸਫੋਰਡ ਸੂਬਾਈ ਅਦਾਲਤ ਦੇ ਜੱਜ ਬੀ.ਡੀ. ਹੌਏ ਨੇ 27 ਸਾਲਾ ਦੋਸ਼ੀ ਕੇਨਥ ਹੌਵਰਥ ਨੂੰ ਸਜ਼ਾ ਸੁਣਾਉਂਦਿਆਂ, ਉਸ ਵੱਲੋਂ ਮ੍ਰਿਤਕ ਬਜ਼ੁਰਗ ਬਚਨ ਸਿੰਘ ਗਿੱਲ ਢੁੱਡੀਕੇ ਦੇ ਪਰਿਵਾਰ ਤੋਂ ਮੁਆਫੀ ਮੰਗ, ਪੰਜ ਹਜ਼ਾਰ ਡਾਲਰ ਮੈਮੋਰੀਅਲ ਲਈ ਪੇਸ਼ ਕਰਨ ਤੇ 'ਪਛਤਾਵਾ' ਕਰਨ ਆਦਿ ਗੱਲਾਂ ਨੂੰ ਅਹਿਮੀਅਤ ਦਿੱਤੀ। ਦੂਜੇ ਪਾਸੇ ਮ੍ਰਿਤਕ ਬਜ਼ੁਰਗ ਦੇ ਸਪੁੱਤਰ ਤੇ ਪੰਜਾਬੀ ਲਾਇਬ੍ਰੇਰੀਅਨ ਬਲਬੀਰ ਸਿੰਘ ਗਿੱਲ ਨੇ ਅਦਾਲਤੀ ਫੈਸਲੇ ਨੂੰ ਨਿਰਾਸ਼ਾਜਨਕ ਤੇ ਮੰਦਭਾਗਾ ਕਰਾਰ ਦਿੰਦਿਆਂ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ: ਗਿੱਲ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੇਵਾ-ਮੁਕਤ ਫੌਜੀ ਪਿਤਾ ਨੇ ਦੋ ਜੰਗਾਂ 'ਚ ਹਿੱਸਾ ਲਿਆ ਤੇ ਕੈਨੇਡਾ ਆ ਕੇ ਵੀ ਆਦਰਸ਼ਕ ਜੀਵਨ ਬਤੀਤ ਕੀਤਾ, ਜਦਕਿ ਕਥਿਤ ਦੋਸ਼ੀ ਨੇ ਅੰਨ੍ਹੇਵਾਹ ਗੱਡੀ ਚਲਾਉਂਦਿਆਂ ਉਨ੍ਹਾਂ ਨੂੰ ਟੱਕਰ ਮਾਰਨ ਤੋਂ ਮਗਰੋਂ ਘਟਨਾ ਸਥਾਨ ਤੋਂ ਭੱਜਣ ਦੀ ਵੱਡੀ ਗ਼ਲਤੀ ਕੀਤੀ ਤੇ ਇਸ ਲਈ ਉਸ ਨੂੰ ਵੱਧ ਸਜ਼ਾ ਮਿਲਣੀ ਚਾਹੀਦੀ ਸੀ।

No comments:

Post a Comment