ਸਿਡਨੀ, 5 ਜੁਲਾਈ (ਹਰਕੀਰਤ ਸਿੰਘ ਸੰਧਰ)-ਬਲੈਕਟਾਊਨ ਵਿਚ ਪਰੇਡ ਕਰਵਾਈ ਗਈ ਜਿਸ ਵਿਚ 50 ਤੋਂ ਜ਼ਿਆਦਾ ਦੇਸ਼ਾਂ ਨੇ ਹਿੱਸਾ ਲਿਆ। ਸਿਡਨੀ ਪੰਜਾਬੀ ਭਾਈਚਾਰੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਜਦ ਗੋਰਿਆਂ ਨੇ ਪੰਜਾਬੀ ਪਰੇਡ ਵਿਚ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਜਾਂਚਦੇ ਹੋਏ ਸਭ ਤੋਂ ਵਧੀਆ ਪਰੇਡ ਐਲਾਨਿਆ। ਬਲੈਕਟਾਊਨ ਕੌਂਸਲ ਨੇ ਇਸ ਪਰੇਡ ਨੂੰ ਵੱਡੀ ਟਰਾਫੀ ਅਤੇ 500 ਡਾਲਰ ਇਨਾਮ ਨਾਲ ਨਿਵਾਜਿਆ। ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਤਾਰ ਸਿੰਘ ਅਤੇ ਉੱਪ ਪ੍ਰਧਾਨ ਮਹਿੰਗਾ ਸਿੰਘ ਖੱਖ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਜਿੱਤ ਸਾਡੇ ਸਾਰੇ ਸਿਡਨੀ ਪੰਜਾਬੀਆਂ ਦੀ ਜਿੱਤ ਹੈ। ਪੰਜਾਬੀ ਸੰਗੀਤ ਸੈਂਟਰ ਦੇ ਡਾਇਰੈਕਟਰ ਦਵਿੰਦਰ ਸਿੰਘ ਧਾਰੀਆ ਨੇ ਵਧਾਈ ਦਿੰਦਿਆਂ ਦੱਸਿਆ ਕਿ ਸਿੱਖ ਕੌਮ ਅਤੇ ਪੰਜਾਬੀ ਸੱਭਿਆਚਾਰ ਇਕ ਅਮੁੱਲ ਭੰਡਾਰ ਹੈ ਜਿਸ ਦੀਆਂ ਖੁਸ਼ਬੂਆਂ ਨਾਲ ਸਾਰਾ ਸੰਸਾਰ ਮਹਿਕਦਾ ਰਹੇਗਾ। ਇਸ ਪਰੇਡ ਵਿਚ ਹਿੱਸਾ ਲੈਣ ਵਾਲਿਆਂ ਵਿਚ ਬਲਵਿੰਦਰ ਸਿੰਘ, ਸਰਜਿੰਦਰ ਸਿੰਘ ਸੰਧੂ, ਮਹਿੰਗਾ ਸਿੰਘ ਖੱਖ, ਲਾਭ ਸਿੰਘ ਕੂਨਰ, ਹਰਜੀਤ ਸਿੰਘ ਸੋਮਲ, ਮੋਹਨ ਸਿੰਘ ਪੂਨੀ, ਮੱਖਣ ਸਿੰਘ ਹੇਅਰ, ਗਿਆਨੀ ਜਸਵੀਰ ਸਿੰਘ, ਦਵਿੰਦਰ ਸਿੰਘ ਧਾਰੀਆ, ਤਜਿੰਦਰ ਤੇਜੀ ਢੋਲੀ, ਦਲਜੀਤ ਲਾਲੀ ਸਨ।
No comments:
Post a Comment