ਵਿਦੇਸ਼ਾਂ ਵਿਚ ਰਾਜਸੀ ਸ਼ਰਨ ਮੰਗਣ ਦਾ ਮਾਮਲਾ
ਜਲੰਧਰ, 12 ਅਗਸਤ-ਭਾਰਤ ਵਿਚ ਖਤਰਾ ਦੱਸ ਕੇ ਵਿਦੇਸ਼ਾਂ ਵਿਚ ਰਾਜਨੀਤਕ ਸ਼ਰਣ ਮੰਗਣ ਵਾਲੇ 335 ਵਿਅਕਤੀਆਂ ਨੂੇੰ ਪਾਸਪੋਰਟ ਜਾਰੀ ਕਰਨ 'ਤੇ ਵਿਦੇਸ਼ ਮੰਤਰਾਲੇ ਨੇ ਰੋਕ ਲਾਈ ਹੋਈ ਹੈ। ਇਹ ਸਾਰੇ ਦੁਆਬੇ ਨਾਲ ਸਬੰਧਤ ਹਨ। ਇਨ੍ਹਾਂ 335 ਵਿਅਕਤੀਆਂ ਨੇ ਵਿਦੇਸ਼ਾਂ ਵਿਚ ਰਾਜਨੀਤਕ ਸ਼ਰਣ ਲਈ ਬੇਨਤੀ ਕੀਤੀ ਸੀ ਪਰ ਵਿਦੇਸ਼ੀ ਸਰਕਾਰਾਂ ਨੇ ਇਨ੍ਹਾਂ ਦੇ ਕੇਸ ਮਨਜ਼ੂਰ ਨਹੀਂ ਕੀਤੇ ਹਨ ਤੇ ਇਹ ਸਾਬਤ ਹੋਇਆ ਹੈ ਕਿ ਜਿਹੜੇ ਲੋਕਾਂ ਨੇ ਰਾਜਨੀਤਕ ਸ਼ਰਣ ਮੰਗੀ ਹੈ , ਉਨ੍ਹਾਂ ਨੂੰ ਭਾਰਤ ਵਿਚ ਕਿਸੇ ਵੀ ਤਰ੍ਹਾਂ ਦਾ ਖਤਰਾ ਨਹੀਂ ਹੈ ਜਿਸ ਕਰਕੇ ਉਨ੍ਹਾਂ ਨੂੰ ਵਾਪਿਸ ਭਾਰਤ ਭੇਜ ਦਿੱਤਾ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਉਪਰ 3 ਤੋਂ ਲੈ ਕੇ 5 ਸਾਲ ਤੱਕ ਪਾਸਪੋਰਟ ਜਾਰੀ ਨਾ ਕਰਨ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਮਾਮਲੇ ਵਿਚ ਜਦੋਂ ਖੇਤਰੀ ਪਾਸਪੋਰਟ ਅਫ਼ਸਰ ਸ੍ਰੀ ਪ੍ਰਨੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੀ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਜਿੰਨਾ ਸਮਾਂ ਉਨ੍ਹਾਂ ਨੂੰ ਪਾਸਪੋਰਟ ਨਾ ਦੇਣ ਲਈ ਨਿਸ਼ਚਤ ਕੀਤਾ ਹੈ, ਉਹ ਖਤਮ ਹੋਣ ਤੋਂ ਬਾਅਦ ਹੀ ਨਵੇਂ ਪਾਸਪੋਰਟ ਅਪਲਾਈ ਕਰਨ 'ਤੇ ਜਾਰੀ ਕੀਤੇ ਜਾਣਗੇ। ਉਧਰ ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਕਈ ਕਥਿਤ ਏਜੰਟ ਹੀ ਲੋਕਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਵਿਚ ਭਿਜਵਾ ਕੇ ਰਾਜਨੀਤਕ ਸ਼ਰਣ ਮੰਗਣ ਦੀ ਸਲਾਹ ਦਿੰਦੇ ਹਨ ਪਰ ਇਹੋ ਜਿਹੇ ਲੋਕ ਬਾਅਦ ਵਿਚ ਫੜੇ ਜਾਂਦੇ ਹਨ ਤੇ ਕੇਸ ਹਾਰਨ ਤੋਂ ਬਾਅਦ ਉਨ੍ਹਾਂ ਨੂੰ ਵਾਪਿਸ ਭੇਜ ਦਿੱਤਾ ਜਾਂਦਾ ਹੈ। ਅਮਰੀਕਾ ਵਿਚ ਵਰਲਡ ਟਰੇਡ ਸੈਂਟਰ 'ਤੇ ਹਮਲੇ ਦੀ ਘਟਨਾ ਤੋਂ ਬਾਅਦ ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਇਸ ਮਾਮਲੇ ਵਿਚ ਪਾਬੰਦੀਆਂ ਸਖਤ ਕਰ ਦਿੱਤੀਆਂ ਸਨ
No comments:
Post a Comment