ਐਡਮਿੰਟਨ, 12 ਅਗਸਤ (ਲਾਟ ਭਿੰਡਰ)-ਪਿਤਾ ਸੁਖਦੇਵ ਸਿੰਘ ਅਤੇ ਮਾਤਾ ਜਸਵੰਤ ਕੌਰ ਦੀ ਕੁੱਖੋਂ ਜਨ
ਮੇ 25 ਸਾਲਾ ਮਸ਼ਹੂਰ ਕਬੱਡੀ ਖਿਡਾਰੀ ਸੋਨੀ ਰਾਮਗੜ੍ਹ ਭੁੱਲਰ ਨੇ ਪੀ. ਐਸ. ਸੀ. ਕਬੱਡੀ ਫੈਡਰੇਸ਼ਨ ਦੀ ਸਰਪ੍ਰਸਤੀ ਹੇਠ ਹੋ ਰਹੇ ਕੈਨੇਡਾ ਦੇ ਅਲੱਗ-ਅਲੱਗ ਸੂਬਿਆਂ ਵਿਚ ਹੋ ਰਹੇ ਕਬੱਡੀ ਕੱਪ ਦੌਰਾਨ ਨਾਮੀ ਰੇਡਰਾਂ ਨੂੰ ਜੱਫੇ ਲਗਾ ਕੇ ਬੱਲੇ-ਬੱਲੇ ਕਰਵਾ ਦਿੱਤੀ। ਸੋਨੀ ਰਾਮਗੜ੍ਹ ਐਡਮਿੰਟਨ ਦੇ 'ਚੜ੍ਹਦਾ ਪੰਜਾਬ ਕਬੱਡੀ ਕਲੱਬ' ਦੇ ਸੱਦੇ 'ਤੇ ਖੇਡ ਰਿਹਾ ਹੈ। ਸੋਨੀ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਪਿਛਲੇ ਲਗਭਗ 5-6 ਸਾਲ ਤੋਂ ਕਬੱਡੀ ਖੇਤਰ ਨਾਲ ਜੁੜਿਆ ਹੋਇਆ ਹੈ ਤੇ ਉਹ ਸੈਂਕੜੇ ਕਬੱਡੀ ਕੱਪਾਂ ਵਿਚ ਜੱਫੇ ਲਗਾ ਕੇ ਆਪਣੀ ਖੇਡ ਦੇ ਜੌਹਰ ਵਿਖਾ ਚੁੱਕਾ ਹੈ। ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਸੋਨੀ ਨੇ ਅੱਗੇ ਦੱਸਿਆ ਕਿ ਉਹ ਭਵਿੱਖ ਵਿਚ ਕੋਚ ਜਗਤਾਰ ਧਨੌਲਾ ਦੇ ਪਾਏ ਪੂਰਣਿਆਂ 'ਤੇ ਚੱਲ ਕੇ ਕਬੱਡੀ ਜਗਤ ਵਿਚ ਆਪਣੀ ਵੱਖਰੀ ਪਹਿਚਾਣ ਸਥਾਪਿਤ ਕਰੇਗਾ। ਉਸ ਨੇ ਕਿਹਾ ਕਿ ਉਹ ਸ: ਤਰਲੋਚਨ ਸਿੰਘ ਅਮਰੀਕਾ ਦਾ ਧੰਨਵਾਦੀ ਹੈ ਜਿਨ੍ਹਾਂ ਸਦਕਾ ਉਹ ਉੱਤਰੀ ਅਮਰੀਕਾ ਵਿਚ ਮਾਂ-ਖੇਡ ਕਬੱਡੀ ਨੂੰ ਬੁਲੰਦੀਆਂ 'ਤੇ ਪਹੁੰਚਾ ਰਿਹਾ ਹੈ। ਸੋਨੀ ਨੇ ਕਿਹਾ ਉਹ ਚੜ੍ਹਦਾ ਪੰਜਾਬ ਕਬੱਡੀ ਕਲੱਬ ਦੇ ਪ੍ਰਬੰਧਕ ਸੈਰੀ ਧਾਲੀਵਾਲ, ਇੰਦਰਜੀਤ ਮੁੱਲਾਂਪੁਰ, ਅਵਤਾਰ ਮੋਹੀ, ਪਰਮਿੰਦਰ ਗਰੇਵਾਲ ਦਾ ਵੀ ਧੰਨਵਾਦ ਕਰਦਾ ਹੈ ਜਿਨ੍ਹਾਂ ਸਦਕਾ ਉਸ ਨੂੰ ਕੈਨੇਡਾ ਵਿਚ ਕਬੱਡੀ ਦੇ ਜੌਹਰ ਵਿਖਾਉਣ ਦਾ ਮੌਕਾ ਮਿਲਿਆ।

No comments:
Post a Comment