ਐਡਮਿੰਟਨ, 1 ਸਤੰਬਰ (ਲਾਟ ਭਿੰਡਰ)-ਉੱਤਰੀ-ਅਮਰੀਕਾ ਵਿਚ ਨਿਰਧਾਰਿਤ ਰਫ਼ਤਾਰ ਤੋਂ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਵਾਲੇ ਡਰਾਈਵਰਾਂ ਨੂੰ ਫੜਨ ਲਈ ਨੈਸ਼ਨਲ ਮੋਟਰ ਐਸੋਸੀਏਸ਼ਨ ਵੱਖ-ਵੱਖ ਯੰਤਰਾਂ ਦਾ ਪ੍ਰਯੋਗ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਰਫ਼ਤਾਰ ਵਾਹਨਾਂ ਨੂੰ ਕੜਿੱਕੀ 'ਚ ਫਸਾਉਣ ਲਈ ਐਡਮਿੰਟਨ ਮੋਹਰਲੀ ਕਤਾਰ ਵਿਚ ਆ ਗਿਆ ਹੈ। ਐਡਮਿੰਟਨ ਪੁਲਿਸ ਦੇ ਸਾਰਜੈਂਟ ਬਾਰ ਮਰੋਨ ਅਨੁਸਾਰ ਪੂਰੇ ਸ਼ਹਿਰ ਵਿਚ 48 ਇੰਟਰਸੈਕਸ਼ਨ ਸੇਫਟੀ ਕੈਮਰੇ ਲੱਗੇ ਹੋਏ ਹਨ। ਇਕ ਹਫ਼ਤੇ ਦੌਰਾਨ ਲਗਭਗ 1000 ਦੇ ਕਰੀਬ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਵਾਲੇ ਫੜੇ ਜਾਂਦੇ ਹਨ, ਜਿਸ ਕਰਕੇ ਤਕਰੀਬਨ 45,00 ਡਾਲਰ ਦਾ ਜੁਰਮਾਨਾ ਦੋਸ਼ੀਆਂ ਤੋਂ ਇਕੱਠਾ ਕੀਤਾ ਜਾਂਦਾ ਹੈ। ਕਾਨੂੰਨ ਮੁਤਾਬਿਕ ਨਿਰਧਾਰਿਤ ਰਫ਼ਤਾਰ ਤੋਂ 15 ਕਿਲੋਮੀਟਰ ਵੱਧ ਰਫ਼ਤਾਰ ਵਾਲੇ ਡਰਾਈਵਰ ਨੂੰ 89 ਡਾਲਰ ਜੁਰਮਾਨਾ ਅਤੇ 50 ਕਿਲੋਮੀਟਰ ਵੱਧ ਰਫ਼ਤਾਰ ਵਾਲੇ 351 ਡਾਲਰ ਭਰਨਾ ਪੈਂਦਾ ਹੈ। ਜ਼ਿਆਦਾ ਖ਼ਤਰਨਾਕ ਡਰਾਈਵਿੰਗ ਕਰਨ ਵਾਲਿਆਂ ਨੂੰ ਅਦਾਲਤ ਵਿਚ ਵੀ ਤਲਬ ਕੀਤਾ ਜਾਂਦਾ ਹੈ। ਪੰਜਾਬੀ ਭਾਈਚਾਰੇ ਨਾਲ ਸਬੰਧਿਤ ਵਕੀਲ ਦਵਿੰਦਰਜੀਤ ਪੁਰੇਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਟ੍ਰੈਫਿਕ ਨਿਯਮਾਂ ਸਬੰਧੀ ਲੋਕ ਕਾਫ਼ੀ ਜਾਗਰੂਕ ਹੋ ਚੁੱਕੇ ਹਨ।
No comments:
Post a Comment