ਲੰਡਨ 18 ਜਨਵਰੀ - 10 ਹਜ਼ਾਰ ਪੌਂਡ ਦਾ ਦਾਨ ਦੇਵੋ ਅਤੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦਾ ਨਿੱਜੀ ਫੋਨ ਨੰਬਰ ਲਵੋ, ਬਰਤਾਨੀਆ ਦੇ ਮੰਤਰੀਆਂ ਨਾਲ ਖਾਣ-ਖਾਣ ਅਤੇ ਇਥੋਂ ਤੱਕ ਕਿ ਬਰਤਾਨਵੀ ਗ੍ਰਹਿ ਮੰਤਰੀ ਥਰੀਸਾ ਮੇਅ ਨਾਲ ਨਿੱਜੀ ਮਿਲਣੀ ਕਰਕੇ ਇੰਮੀਗ੍ਰੇਸ਼ਨ ਢਾਂਚੇ ਵਿਚ ਨਰਮੀ ਕਰਨ ਲਈ ਕਹਿ ਸਕਦੇ ਹੋ ਅਜਿਹਾ ਹੀ ਦਾਅਵਾ ਕੀਤਾ ਸੀ ਭਾਰਤੀ ਮੂਲ ਦੇ ਰਿੱਕੀ ਸਹਿਗਲ ਨੇ ਜੋ ਬ੍ਰਿਟਿਸ਼ ਏਸ਼ੀਅਨ ਕੰਜ਼ਰਵੇਟਿਵ ਲਿੰਕ ਨਾਂਅ ਦੀ ਸੰਸਥਾ ਦੇ ਚੇਅਰਮੈਨ ਹਨ, ਰਿੱਕੀ ਸਹਿਗਲ ਨੇ ਇਕ ਜਾਅਲੀ ਬਿਜ਼ਨਸਮੈਨ ਬਣ ਕੇ ਗਏ ਸਥਾਨਿਕ ਅੰਗਰੇਜ਼ੀ ਅਖਬਾਰ ਡੇਲੀ ਮੇਲ ਦੇ ਰਿਪੋਰਟਰ ਕੋਲ ਅਜਿਹੀ ਹੀ ਸ਼ੇਖੀ ਮਾਰੀ ਸੀ। ਅਖਬਾਰ ਵੱਲੋਂ ਦਿੱਤੇ ਸਬੂਤਾਂ ਤੋਂ ਬਾਅਦ ਰਿੱਕੀ ਸਹਿਗਲ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ। ਰਿੰਕੀ ਸਹਿਗਲ ਜਿਸ ਦੀਆਂ ਟੋਰੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਫੋਟੋ ਖਿਚਵਾਈਆਂ ਹੋਈਆਂ ਹਨ ਅਤੇ ਉਹ ਆਮ ਤੌਰ 'ਤੇ ਏਸ਼ੀਅਨ ਲੋਕਾਂ ਨੂੰ ਕਲੱਬ ਵਿਚ ਸ਼ਾਮਿਲ ਕਰਦਾ ਹੈ ਅਤੇ ਫਿਰ ਵੱਖ-ਵੱਖ ਸਮਾਗਮ ਕਰਕੇ, ਮੰਤਰੀਆਂ ਨਾਲ ਲੋਕਾਂ ਨੂੰ ਨੇੜਤਾ ਬਣਾਉਣ ਦਾ ਮੌਕਾ ਪ੍ਰਦਾਨ ਕਰਦਾ ਸੀ। ਕਲੱਬ ਦੀ ਮੈਂਬਰਸ਼ਿਪ ਫੀਸ 1 ਹਜ਼ਾਰ ਪੌਂਡ ਹੈ ਅਤੇ ਜੋ ਸਾਲਾਨਾ 10 ਹਜ਼ਾਰ ਪੌਂਡ ਦੇਵੇਗਾ ਉਹ ਪ੍ਰਧਾਨ ਮੰਤਰੀ ਦਾ ਨਿੱਜੀ ਫੋਨ ਨੰਬਰ ਲੈ ਸਕੇਗਾ ਅਤੇ ਉਨ੍ਹਾਂ ਨਾਲ ਖਾਣਾ ਖਾਵੇਗਾ। ਇਹ ਮਾਮਲਾ ਸਾਹਮਣੇ ਆਉਣ ਨਾਲ ਕਈ ਸਵਾਲ ਖੜ੍ਹੇ ਹੋ ਗਏ ਹਨ। ਰਿੱਕੀ ਸਹਿਗਲ ਜਿਸ ਦੀ ਖੁਦ ਦੀ ਕੰਪਿਊਟਰ ਕੰਪਨੀ ਹੈ, ਜਿਸ ਦੀ ਸਾਲਾਨਾ ਆਮਦਨ 20 ਮਿਲੀਅਨ ਪੌਂਡ ਹੈ ਅਤੇ ਪਿਛਲੇ ਸਾਲ ਜਿਸ ਨੂੰ 3 ਲੱਖ 75 ਹਜ਼ਾਰ ਪੌਂਡ ਮੁਨਾਫਾ ਹੋਇਆ ਸੀ।
No comments:
Post a Comment