50 ਕਰੋੜ ਪੌਂਡ ਦਾ ਸੋਨਾ ਲੱਦਿਆ ਸੀ, 1744 ਨੂੰ ਡੁੱਬਿਆ ਸੀ, 1 ਹਜ਼ਾਰ ਫੌਜੀ ਡੁੱਬ ਮਰੇ ਸਨ
ਸਮੁੰਦਰੀ ਜਹਾਜ਼ ਐਚ. ਐਮ. ਐਸ. ਦੀ ਸਮੁੰਦਰ ਵਿਚੋਂ ਕੱਢੀ ਤੋਪ (ਹਾਸ਼ੀਏ 'ਚ) ਅਤੇ ਇਸੇ ਤਰ੍ਹਾਂ ਦੇ ਇਕ ਹੋਰ ਸਮੁੰਦਰੀ ਬੇੜੇ ਦੀ ਵਰ੍ਹੇ 1900 ਵਿਚ ਲਈ ਗਈ ਤਸਵੀਰ।
ਸਮੁੰਦਰੀ ਜਹਾਜ਼ ਐਚ. ਐਮ. ਐਸ. ਦੀ ਸਮੁੰਦਰ ਵਿਚੋਂ ਕੱਢੀ ਤੋਪ (ਹਾਸ਼ੀਏ 'ਚ) ਅਤੇ ਇਸੇ ਤਰ੍ਹਾਂ ਦੇ ਇਕ ਹੋਰ ਸਮੁੰਦਰੀ ਬੇੜੇ ਦੀ ਵਰ੍ਹੇ 1900 ਵਿਚ ਲਈ ਗਈ ਤਸਵੀਰ।
ਲੰਡਨ,23 ਜਨਵਰੀ - ਬਰਤਾਨੀਆ ਦਾ ਪਹਿਲਾ ਫੌਜੀ ਸਮੁੰਦਰੀ ਬੇੜਾ ਐਚ. ਐਮ. ਐਸ. ਵਿਕਟਰੀ ਨੂੰ 300 ਸਾਲ ਬਾਅਦ ਸਮੁੰਦਰ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ, ਇਹ ਸਮੁੰਦਰੀ ਬੇੜਾ ਚੈਨਲ ਆਈਸਲੈਂਡ ਵਿਚ 1744 ਵਿਚ ਆਏ ਤੂਫਾਨ ਵਿਚ ਡੁੱਬ ਗਿਆ ਸੀ, ਜਿਸ ਵਿਚ ਸਵਾਰ 1000 ਫੌਜੀ ਵੀ ਮਾਰੇ ਗਏ ਸਨ, ਪੁਰਤਗਾਲ ਦੀ ਰਾਜਧਾਨੀ ਲਿਸਬਨ ਤੋਂ ਬਰਤਾਨੀਆ ਵੱਲ ਚੱਲੇ ਇਸ ਬੇੜੇ ਵਿਚ ਉਸ ਵੇਲੇ ਦੇ 1 ਲੱਖ 20 ਹਜ਼ਾਰ ਪੌਂਡ ਦੀ ਕੀਮਤ ਦੇ ਸੋਨਾ ਅਤੇ ਚਾਂਦੀ ਦੇ ਸਿੱਕਿਆਂ ਸਮੇਤ ਬੇਸ਼ੁਮਾਰ ਕੀਮਤੀ ਸਾਮਾਨ ਲੱਦਿਆ ਹੋਇਆ ਸੀ, ਜਿਸ ਦੀ ਅੱਜ ਕੀਮਤ 50 ਕਰੋੜ ਪੌਂਡ ਦੇ ਲਗਭਗ ਦੱਸੀ ਜਾਂਦੀ ਹੈ। ਸਮੁੰਦਰੀ ਜਹਾਜ਼ ਦੇ ਮਲਬੇ ਨੂੰ ਮਾਰਟਾਈਮ ਹੈਰੀਟੇਜ਼ ਫਾਊਂਡੇਸ਼ਨ ਦੇ ਹਵਾਲੇ ਕਰ ਦਿੱਤਾ ਹੈ, ਇਸ ਜਹਾਜ਼ ਦੀ ਨਿਸ਼ਾਨ ਦੇਹੀ ਅਮਰੀਕਨ ਕੰਪਨੀ ਨੇ 4 ਸਾਲ ਪਹਿਲਾਂ ਕੀਤੀ ਸੀ। ਇਸ ਬੇੜੇ ਦੀ ਮਹੱਤਤਾ ਇਹ ਦੱਸੀ ਜਾਂਦੀ ਹੈ ਕਿ ਇਹ ਬੇੜਾ ਚਾਰ ਮੰਜ਼ਿਲਾ ਹੁੰਦਾ ਹੈ ਅਤੇ ਇਸ ਉੱਪਰ 104 ਤੋਪਾਂ ਬੀੜੀਆਂ ਹੁੰਦੀਆਂ ਹਨ। ਇਸ ਬੇੜੇ ਨੂੰ ਆਖਰੀ ਵਾਰ 4 ਅਕਤੂਬਰ 1744 ਨੂੰ ਵੇਖਿਆ ਗਿਆ ਸੀ ਅਤੇ ਜੁਲਾਈ 1744 ਵਿਚ ਇਹ ਪੋਰਟਸਮਾਊਥ ਤੋਂ ਚੱਲਿਆ ਸੀ। ਮੈਰੀਟਾਈਮ ਹੈਰੀਟੇਜ਼ ਫਾਊਂਡੇਸ਼ਨ ਜੋ ਲੌਰਡ ਲਿੰਗਫੀਡਲ ਵੱਲੋਂ ਸਥਾਪਿਤ ਕੀਤੀ ਗਈ ਸੀ, ਜਿਸ ਨੂੰ ਸਰ ਰੌਬਿਟ ਬੈਲਚਿੰਨ ਦੇ ਨਾਂਅ ਨਾਲ ਜਾਣਿਆਂ ਜਾਂਦਾ, ਉਨ੍ਹਾਂ ਦਾ ਇਕ ਰਿਸ਼ਤੇਦਾਰ ਐਡਮਿਰਲ ਸਰ ਜੌਹਨ ਬੈਲਚਨ ਵੀ ਇਸ ਬੇੜੇ ਵਿਚ ਸਵਾਰ ਸੀ ਜਦੋਂ ਇਹ ਬੇੜਾ ਡੁੱਬਿਆ ਸੀ ਅਤੇ ਉਹ ਹੀ ਜਹਾਜ਼ ਦਾ ਕੈਪਟਨ ਸੀ। ਉਡੀਸੇਅ ਨਾਂਅ ਦੀ ਅਮਰੀਕਨ ਕੰਪਨੀ ਨੇ ਇਸ ਦੀ ਨਿਸ਼ਾਨਦੇਹੀ ਮਈ 2008 ਵਿਚ ਕੀਤੀ ਸੀ। ਫਿਲਰੋਡਾ ਦੀ ਇਸ ਕੰਪਨੀ ਨੇ 330 ਫੁੱਟ ਡੂੰਘਿਆਈ 'ਚੋਂ ਇਸ ਨੂੰ ਲੱਭਿਆ ਹੈ। ਸਮੁੰਦਰੀ ਜਹਾਜ਼ ਵਿਚ ਲੱਗੀਆਂ 100 ਤੋਂ ਵੱਧ ਤੋਪਾਂ ਵਿਚੋਂ ਦੋ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸਮੁੰਦਰੀ ਬੇੜੇ ਨੂੰ ਕੱਢਣ ਵਾਲੀ ਕੰਪਨੀ ਉਡੀਸੇਅ ਨੂੰ ਕਾਨੂੰਨ ਅਨੁਸਾਰ ਵੱਡੀ ਮਾਤਰਾ ਵਿਚ ਖਜ਼ਾਨਾ ਮਿਲੇਗਾ ਜਦ ਕਿ ਜਹਾਜ਼ ਦਾ ਮਲਬਾ ਅਤੇ ਤੋਪਾਂ ਨੂੰ ਬ੍ਰਿਟਿਸ਼ ਮਿਊਜ਼ੀਅਮ ਵਿਚ ਰੱਖਿਆ ਜਾਵੇਗਾ। ਬਰਤਾਨੀਆ ਕੋਲ ਇਸ ਤਰ੍ਹਾਂ ਦੇ ਹੋਰ ਬੇੜੇ ਵੀ ਸਨ, ਜਿਨ੍ਹਾਂ ਵਿਚੋਂ ਇਕ ਨੂੰ 1922 ਵਿਚ ਅਜਾਇਬ ਘਰ ਦਾ ਹਿੱਸਾ ਬਣਾ ਦਿੱਤਾ ਸੀ।
No comments:
Post a Comment